ਪਾਈਨ ਗਰੋਵ ਦੇ ਮਲਕੀਤ ਸਿੰਘ ਬਣੇ ਨੰਬਰ ਵਨ ਪਤੰਗ ਮੇਕਰ
ਪਾਈਨ ਗਰੋਵ ਦੇ ਮਲਕੀਤ ਸਿੰਘ ਬਣੇ ਨੰਬਰ ਵਨ ਪਤੰਗ ਮੇਕਰ
Publish Date: Thu, 22 Jan 2026 05:17 PM (IST)
Updated Date: Thu, 22 Jan 2026 05:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪਾਈਨ ਗਰੋਵ ਕਾਲਜ ਆਫ ਐਜੂਕੇਸ਼ਨ, ਬਸੀ ਪਠਾਣਾਂ ਵਿਚ ਬਸੰਤ ਪੰਚਮੀ ਮੌਕੇ ਆਰਟ ਅਤੇ ਕਰਾਫਟ ਦੇ ਇੰਚਾਰਜ ਕੁਲਦੀਪ ਕੌਰ ਦੀ ਅਗਵਾਈ ਹੇਠ ਪਤੰਗ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪ੍ਰੋਫੈਸਰ ਸੁਨੀਲ ਕੁਮਾਰ ਤੇ ਕਲਰਚ ਅੇੈਕਟੀਵਿਟੀਜ਼ ਇੰਚਾਰਜ ਪਵਨਦੀਪ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਦੌਰਾਨ ਵਿਦਿਆਰਥੀਆਂ ਨੇ ਰੰਗ-ਬਿਰੰਗੇ ਕਾਗਜਾਂ ਦੇ ਪਤੰਗਾਂ ਨੂੰ ਸਜਾਵਟੀ ਰੂਪ ਦੇ ਕੇ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਪ੍ਰੋਫੈਸਰ ਰਵਿੰਦਰ ਸਿੰਘ ਨੇ ਪਤੰਗ ਮੇਕਿੰਗ ਵਿਚ ਪਹਿਲੇ ਨੰਬਰ ਤੇ ਰਹੇ ਮਲਕੀਤ ਸਿੰਘ ਤੇ ਪ੍ਰਭਜੋਤ ਕੌਰ, ਦੂਜਾ ਸਥਾਨ ਹਾਸਿਲ ਕਰਨ ਵਾਲੇ ਮਨਜੋਤ ਸਿੰਘ ਤੇ ਅਮਨਦੀਪ ਕੌਰ ਅਤੇ ਤੀਜੇ ਸਥਾਨ ਤੇ ਰਹੇ ਗੁਰਜੋਤ ਸਿੰਘ ਤੇ ਮਨਪ੍ਰੀਤ ਕੋਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦਿਨ ਲੋਕ ਸਿੱਖਿਆ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਕਰਦੇ ਹਨ, ਪੀਲੇ ਕੱਪੜੇ ਪਾਉਂਦੇ ਹਨ, ਪੀਲੇ ਚਾਵਲ ਬਣਾਉਦੇ ਹਨ ਅਤੇ ਪਤੰਗ ਉਡਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਚਾਈਨਾ ਡੋਰ ਦੀ ਵਰਤੋ ਨਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਚਾਈਨਾ ਡੋਰ ਦੀ ਵਰਤੋਂ ਕਾਨੂੰਨ ਅਨੁਸਾਰ ਸਖਤ ਮਨਾਹੀ ਹੈ। ਇਹ ਡੋਰ ਮਨੁੱਖੀ ਜਾਨ, ਪੰਛੀਆਂ ਅਤੇ ਜਾਨਵਰਾਂ ਲਈ ਗੰਭੀਰ ਖਤਰਾ ਬਣਦੀ ਹੈ ਅਤੇ ਕਈ ਵਾਰ ਜਾਨਲੇਵਾ ਸਾਬਤ ਹੁੰਦੀ ਹੈ। ਆਰਟ ਅਤੇ ਕਰਾਫਟ ਦੇ ਇੰਚਾਰਜ ਮੈਡਮ ਕੁਲਦੀਪ ਕੌਰ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਪ੍ਰੋਫੈਸਰ ਗੀਤਾ ਬਾਲਾ, ਅਮਨਪ੍ਰੀਤ ਕੌਰ, ਆਮਨਾ ਅਖਤਰ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਅੰਮ੍ਰਿਤਪਾਲ ਕੌਰ, ਹਰਜੀਤ ਕੌਰ ਅਤੇ ਮਨਪ੍ਰੀਤ ਕੌਰ ਮੌਜੂਦ ਸਨ।