ਮਾਪਿਆਂ ਨੂੰ ਧੀਆਂ ਪ੍ਰਤੀ ਸਾਕਰਾਤਮਿਕ ਸੋਚ ਰੱਖਣ ਦੀ ਲੋੜ : ਡਾ. ਕੰਵਲਦੀਪ
ਪੀਐਚਸੀ ਸੰਘੋਲ ਵਿਚ ਧੀਆਂ ਦੀ ਲੋਹੜੀ ਮਨਾਈ
Publish Date: Wed, 14 Jan 2026 05:49 PM (IST)
Updated Date: Wed, 14 Jan 2026 05:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਘੋਲ : ਸਿਵਲ ਸਰਜਨ ਡਾ. ਅਰਵਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੀਐਚਸੀ ਸੰਘੋਲ ਦੇ ਇੰਚਾਰਜ ਕਮ-ਸਹਾਇਕ ਸਿਵਲ ਸਰਜਨ ਡਾ. ਕੰਵਲਦੀਪ ਸਿੰਘ ਦੀ ਅਗਵਾਈ ਹੇਠ ਪ੍ਰਾਇਮਰੀ ਸਿਹਤ ਕੇਂਦਰ ਸੰਘੋਲ ਵਿਚ ਧੀਆਂ ਦੀ ਲੋਹੜੀ ਮਨਾਈ ਗਈ। ਇਸ ਪ੍ਰੋਗਰਾਮ ਵਚ ਨਵ-ਜੰਮੀਆਂ ਬੱਚੀਆਂ ਅਤੇ ਉਨਾਂ ਦੇ ਮਾਪਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਤੇ ਸਮੂਹ ਸਟਾਫ ਨੇ ਮਾਪਿਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਤੇ ਨਵਜਨਮੀਆਂ ਬੱਚੀਆਂ ਨੂੰ ਤੋਹਫੇ ਵੰਡੇ। ਡਾ. ਕੰਵਲਦੀਪ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਦਾ ਮੁੱਖ ਮਕਸਦ, ਮਾਪਿਆਂ ਨੂੰ ਧੀਆਂ ਪ੍ਰਤੀ ਸਾਕਰਾਤਮਿਕ ਸੋਚ ਰੱਖਣ, ਸਮਾਜ ਅੰਦਰ ਧੀਆਂ ਪ੍ਰਤੀ ਲੋਕਾਂ ਦੀ ਸੋਚ ਨੂੰ ਬਦਲਣ ਤੇ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਸਹੂਲਤਾਂ ਪ੍ਰਦਾਨ ਕਰਨ ਦਾ ਸੁਨੇਹਾ ਦੇਣਾ ਹੈ। ਮੈਡੀਕਲ ਅਫਸਰ ਡਾ. ਨਵਜੋਤ ਸਿੰਘ ਨੇ ਕਿਹਾ ਕਿ ਮਾਪਿਆਂ ਦੇ ਨਾਲ ਨਾਲ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਲੜਕੀਆਂ ਲਈ ਅਜਿਹੇ ਮਾਹੌਲ ਦੀ ਸਿਰਜਣਾ ਕਰੀਏ ਜਿਸ ਨਾਲ ਉਹ ਹੋਰ ਮਜਬੂਤ ਤੇ ਕਾਮਯਾਬ ਹੋ ਸਕਣ। ਇਸ ਮੌਕੇ ਏਐਮਓ ਡਾ. ਨੀਲਮ ਚਾਵਲਾ. ਉਪਵੈਦ ਹਰਪ੍ਰੀਤ ਸਿੰਘ, ਜੂਨੀਅਰ ਸਹਾਇਕ ਸੰਜੀਵ ਕੁਮਾਰ, ਸਿਹਤ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ, ਪਰਮਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ ਮੈਂਬਰ, ਨਵ ਜਨਵੇਂ ਬੱਚੇ ਅਤੇ ਉਹਨਾਂ ਦੇ ਮਾਪੇ ਮੌਜੂਦ ਸਨ।