ਭਾਸ਼ਾ ਵਿਭਾਗ ਵੱਲੋਂ ਉਰਦੂ ਅਧਿਆਪਕ ਦੀ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ
ਭਾਸ਼ਾ ਵਿਭਾਗ ਵੱਲੋਂ ਉਰਦੂ ਅਧਿਆਪਕ ਦੀ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ
Publish Date: Thu, 11 Dec 2025 05:22 PM (IST)
Updated Date: Thu, 11 Dec 2025 05:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਦੁਆਰਾ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਫਤਹਿਗੜ੍ਹ ਸਾਹਿਬ ਵਿਖੇ ਉਰਦੂ ਆਮੋਜ਼ ਕੋਰਸ ਦਾ ਪ੍ਰਬੰਧ ਕੀਤਾ ਜਾਣਾ ਹੈ। ਇਸ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਫਤਹਿਗੜ੍ਹ ਸਾਹਿਬ ਨੂੰ ਉਰਦੂ ਅਧਿਆਪਕ ਦੀ ਜ਼ਰੂਰਤ ਹੈ। ਉਰਦੂ ਅਧਿਆਪਕ ਲਈ ਵਿਦਿਅਕ ਯੋਗਤਾ ਐੱਮਏ ਉਰਦੂ ਹੈ। ਉਰਦੂ ਅਧਿਆਪਕ ਨੂੰ ਪ੍ਰਤੀ ਮਹੀਨਾ 8000 ਰੁਪਏ ਸੇਵਾ ਫਲ ਮਿਲੇਗਾ। ਕਲਾਸ ਦਾ ਸਮਾਂ ਸ਼ਾਮ ਪੰਜ ਵਜੇ ਤੋਂ ਛੇ ਵਜੇ ਦਾ ਹੋਵੇਗਾ। ਉਰਦੂ ਅਧਿਆਪਕ ਦੀ ਨਿਯੁਕਤੀ ਸਿਰਫ ਇੱਕ ਘੰਟੇ ਦੀ ਉਰਦੂ ਕਲਾਸ ਲਈ ਕੀਤੀ ਜਾਣੀ ਹੈ। ਬਾਕੀ ਦਫ਼ਤਰੀ ਸਮੇਂ ਵਿਚ ਹਾਜ਼ਰ ਰਹਿਣ ਲਈ ਉਰਦੂ ਅਧਿਆਪਕ ਨੂੰ ਕੋਈ ਪਾਬੰਦੀ ਨਹੀਂ ਹੋਵੇਗੀ। ਉਰਦੂ ਆਮੋਜ਼ ਕੋਰਸ ਲਈ ਵਿਭਾਗ ਵੱਲੋਂ ਹਰ ਸਾਲ ਦੇ ਸੈਸ਼ਨ ਜਨਵਰੀ ਅਤੇ ਜੁਲਾਈ ਵਿਚ ਕਰਵਾਇਆ ਜਾਂਦਾ ਹੈ। ਉਰਦੂ ਅਧਿਆਪਕ ਦੀ ਨਿਯੁਕਤੀ ਲਈ ਅਰਜ਼ੀ 20 ਦਸੰਬਰ 2025 ਤਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਫਤਹਿਗੜ੍ਹ ਸਾਹਿਬ ਵਿਖੇ ਦਿੱਤੀ ਜਾ ਸਕਦੀ ਹੈ। ਹੋਰ ਜਾਣਕਾਰੀ ਲਈ ਫ਼ੋਨ ਨੰਬਰ 84376-26373 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।