ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੀ ਗੈਰ ਕਾਨੂੰਨੀ ਉਸਾਰੀ ਢਾਹੀ
ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੀ ਗੈਰ ਕਾਨੂੰਨੀ ਉਸਾਰੀ ਢਾਹੀ
Publish Date: Thu, 11 Dec 2025 07:23 PM (IST)
Updated Date: Thu, 11 Dec 2025 07:24 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਨਸ਼ਾ ਵਿਰੋਧੀ ਮੁਹਿੰਮ ਤਹਿਤ ਮੁਹੱਲਾ ਸੰਤ ਨਗਰ ਅਤੇ ਰਾਧਾ ਸੁਆਮੀ ਘਰ ਦੇ ਪਿੱਛੇ ਵਾਲੇ ਪਾਸੇ ਦੋ ਵੱਖ-ਵੱਖ ਘਰ ਢਾਹੇ ਗਏ। ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਦਾਅਵਾ ਕੀਤਾ ਕਿ ਨਸ਼ਾ ਤਸਕਰ ਨੂੰ ਪਰਚੇ ਦੇ ਕੇ ਅੰਦਰ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਘਰ ਢਾਹੇ ਜਾ ਰਹੇ ਹਨ ਤੇ ਇਹ ਮੰਡੀ ਗੋਬਿੰਦਗੜ੍ਹ ਦੇ ਸਭ ਤੋਂ ਵੱਡੇ ਨਸ਼ਾ ਤਸਕਰ ਦਾ ਘਰ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦਾ ਕਾਰੋਬਾਰ ਪੂਰੀ ਤਰ੍ਹਾਂ ਖ਼ਤਮ ਹੋਣ ਤਕ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ। ਇਸ ਮੌਕੇ ਡੀਐੱਸਪੀ ਅਮਲੋਹ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਜਯੋਤੀ ਨਾਮਕ ਔਰਤ ਦਾ ਘਰ ਹੈ ਜਿਸਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕਥਿਤ ਤੌਰ ’ਤੇ 6 ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਜਾਂ ਖ਼ਰੀਦਣ ਵਾਲੇ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਥਾਣਾ ਮੰਡੀ ਗੋਬਿੰਦਗੜ੍ਹ ਦੇ ਐੱਸਐੱਚਓ ਅੰਮ੍ਰਿਤਬੀਰ ਸਿੰਘ, ਥਾਣਾ ਅਮਲੋਹ ਦੇ ਐੱਸਐੱਚਓ ਬਲਜਿੰਦਰ ਸਿੰਘ, ਮਹਿਲਾ ਪੁਲਿਸ ਅਫ਼ਸਰ ਹਰਮਨਜੀਤ ਕੌਰ, ਸਤਿਆਪਾਲ ਸਿੰਘ ਲੋਧੀ, ਓਂਕਾਰ ਸਿੰਘ ਚੌਹਾਨ, ਦਲਜੀਤ ਸਿੰਘ ਵਿਰਕ, ਗੁਰਮੀਤ ਸਿੰਘ, ਅਜੇ ਲਿਬੜਾ, ਸੰਚਿਤ ਸਿੰਗਲਾ, ਗੋਲਡੀ ਘੁੰਮਣ, ਗੀਫਤੀ ਰਾਣੀ, ਰਜਿੰਦਰ ਕੁਮਾਰ ਟੀਟੂ ਪ੍ਰਧਾਨ, ਰਣਧੀਰ ਸਿੰਘ ਹੈਪੀ ਆਦਿ ਮੌਜੂਦ ਸਨ।