ਹਿਊਮਨ ਰਾਈਟਸ ਤੇ ਐਂਟੀ ਕੁਰਪਸ਼ਨ ਫ਼ਰੰਟ ਦਾ ਕੈਲੰਡਰ ਰਿਲੀਜ਼
ਹਿਊਮਨ ਰਾਈਟਸ ਤੇ ਐਂਟੀ ਕੁਰਪਸ਼ਨ ਫ਼ਰੰਟ ਦਾ ਕੈਲੰਡਰ ਰਿਲੀਜ਼
Publish Date: Wed, 07 Jan 2026 05:02 PM (IST)
Updated Date: Wed, 07 Jan 2026 05:05 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ. ਪੰਜਾਬ ਦਾ ਸਾਲਾਨਾ ਕੈਲੰਡਰ, ਸ਼ੰਕਰ ਸ਼ਰਮਾ ਮੁੱਖ ਮੰਤਰੀ ਫੀਲਡ ਅਫ਼ਸਰ ਫਤਹਿਗੜ੍ਹ ਸਾਹਿਬ ਅਤੇ ਸਹਾਇਕ ਕਮਿਸ਼ਨਰ (ਜਨਰਲ ) ਵਾਧੂ ਚਾਰਜ ਨੇ ਨਾਲ ਰਿਲੀਜ਼ ਕੀਤਾ। ਉਨ੍ਹਾਂ ਕਿਹਾ ਕਿ ਫ਼ਰੰਟ ਇਸੇ ਤਰ੍ਹਾਂ ਲੋਕ ਭਲਾਈ, ਸਮਾਜ ਸੇਵਾ ਦੇ ਕੰਮ ਹੋਰ ਵੱਧ ਚੜ੍ਹ ਕੇ ਕਰਦਾ ਰਹੇ। ਇਸ ਮੌਕੇ ਸੂਬਾ ਪ੍ਰਧਾਨ ਡਾ. ਐਮਐਸ ਰੋਹਟਾ, ਚੇਅਰਮੈਨ ਵੈਦ ਧਰਮ ਸਿੰਘ ਸੈਣੀ, ਮੁੱਖ ਸਲਾਹਕਾਰ ਇੰਸਪੈਕਟਰ ਜਗਬੀਰ ਸਿੰਘ ਸੇਵਾ ਮੁਕਤ, ਚੇਅਰਮੈਨ ਮੈਡੀਕਲ ਵਿੰਗ ਡਾ ਜੇਐਸ ਬਜਵਾ, ਕੈਸ਼ੀਅਰ ਹੰਸ ਰਾਜ ਤਲਾਣੀਆਂ, ਮੀਤ ਪ੍ਰਧਾਨ ਡਾ. ਕੁਲਦੀਪ ਸਿੰਘ ਤੇ ਗੁਰੀ ਤਲਾਣੀਆਂ ਆਦਿ ਮੌਜੂਦ ਸਨ।