ਵਰਲਡ ਯੂਨੀਵਰਸਿਟੀ ਵਿਖੇ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ
ਵਰਲਡ ਯੂਨੀਵਰਸਿਟੀ ਵਿਖੇ ਵਿਰਾਸਤੀ ਪ੍ਰਸ਼ਨੋਤਰੀ ਮੁਕਾਬਲੇ ਦਾ ਆਯੋਜਨ
Publish Date: Mon, 17 Nov 2025 05:35 PM (IST)
Updated Date: Mon, 17 Nov 2025 05:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਹਾਇਕ ਗਤੀਵਿਧੀ ਕਲੱਬ ਵੱਲੋਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਲਈ ਵਿਰਾਸਤੀ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਵੱਖ-ਵੱਖ ਵਿਭਾਗਾਂ ਦੀਆਂ ਕੁੱਲ 18 ਟੀਮਾਂ ਨੇ ਭਾਗ ਲਿਆ। ਮੁਕਾਬਲੇ ਦੇ ਪਹਿਲੇ ਚਰਨ ਅਧੀਨ ਲਿਖਤੀ ਪ੍ਰੀਖਿਆ ਕਰਵਾਈ ਗਈ, ਜਿਸ ਦੇ ਆਧਾਰ ’ਤੇ ਸਿਖਰ ਦੀਆਂ ਪੰਜ ਟੀਮਾਂ ਦੀ ਚੋਣ ਕੀਤੀ ਗਈ। ਪ੍ਰਸ਼ਨੋਤਰੀ ਰਾਊਂਡ ਵਿਚ ਬੀਏ ਐਲਐਲਬੀ ਭਾਗ ਦੂਜਾ ਦੀ ਟੀਮ-ਮਨਜੀਤ ਕੌਰ, ਪਰਨੀਤ ਕੌਰ ਅਤੇ ਪਰਨੀਤ ਕੌਰ-ਨੇ ਪਹਿਲਾ ਸਥਾਨ ਹਾਸਲ ਕੀਤਾ। ਬੀਏ ਭਾਗ ਪਹਿਲਾ ਦੇ ਅਮਰਿੰਦਰ ਸਿੰਘ, ਖੁਸ਼ਪ੍ਰੀਤ ਕੌਰ ਅਤੇ ਸਤਵੀਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਬੀਏ ਭਾਗ ਤੀਜਾ ਦੇ ਸਿਮਰਨਜੀਤ ਕੌਰ, ਗੁਰਜੋਤ ਕੌਰ ਅਤੇ ਨੇਹਾ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ। ਬੀਏ ਭਾਗ ਪਹਿਲਾ ਦੇ ਰਾਜਦੀਪ ਕੌਰ, ਪਰਮਿੰਦਰ ਸਿੰਘ ਅਤੇ ਰਮਨਪ੍ਰੀਤ ਕੌਰ, ਅਤੇ ਬੀਏ ਐਲਐਲਬੀ ਦੀ ਟੀਮ-ਜਸ਼ਨਪ੍ਰੀਤ ਕੌਰ, ਰੀਆ ਸੈਣੀ ਅਤੇ ਅਰਸ਼ਪ੍ਰੀਤ ਕੌਰ-ਨੂੰ ਉਤਸ਼ਾਹੀ ਇਨਾਮ ਦਿੱਤੇ ਗਏ। ਜਿੱਤਣ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. (ਡਾ. ) ਪਰਿਤ ਪਾਲ ਸਿੰਘ, ਪ੍ਰੋ. (ਡਾ. ) ਸੁਖਵਿੰਦਰ ਸਿੰਘ ਬਿੱਲਿੰਗ, ਡੀਨ ਅਕਾਦਮਿਕ ਮਾਮਲੇ, ਅਤੇ ਡਾ. ਸਿਕੰਦਰ ਸਿੰਘ, ਡੀਨ ਸਟੂਡੈਂਟਸ ਵੈਲਫ਼ੇਅਰ, ਅਤੇ ਪੰਜਾਬੀ ਵਿਭਾਗ ਮੁਖੀ ਵੱਲੋਂ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਮੌਕੇ ’ਤੇ ਵਾਇਸ ਚਾਂਸਲਰ ਸਾਹਿਬ ਨੇ ਕਿਹਾ ਕਿ ਆਧੁਨਿਕ ਮੀਡੀਆ ਯੁੱਗ ਵਿਚ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਵਿਰਾਸਤੀ ਮੁਕਾਬਲੇ ਬਹੁਤ ਜ਼ਰੂਰੀ ਹਨ। ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਵਿਚ ਆਪਣੀ ਵਿਰਾਸਤ ਨੂੰ ਸੰਭਾਲਣ ਦੀ ਸੋਚ ਵਿਕਸਤ ਕਰਨ ਵਿਚ ਸਹਾਇਕ ਹੁੰਦੇ ਹਨ। ਇਸ ਮੌਕੇ ਵਿਭਾਗ ਦੀਆਂ ਸੀਨੀਅਰ ਅਧਿਆਪਕਾਵਾਂ ਡਾ. ਹਰਪ੍ਰੀਤ ਕੌਰ, ਸੁ. ਨਰਿੰਦਰ ਕੌਰ ਅਤੇ ਡਾ. ਬਿੰਦਰ ਸਿੰਘ ਮੌਜੂਦ ਸਨ। ਸਮੂਹ ਮੁਕਾਬਲੇ ਦਾ ਸੁਚੱਜਾ ਪ੍ਰਬੰਧ ਤੇ ਸੰਚਾਲਨ ਡਾ. ਚਰਨਜੀਤ ਕੌਰ ਅਤੇ ਸੁ. ਪਵਨਜੀਤ ਕੌਰ ਵੱਲੋਂ ਕੀਤਾ ਗਿਆ।