ਸਰਕਾਰੀ ਸਕੂਲਾਂ ’ਚ ਦਾਖਲਾ ਮੁਹਿੰਮ-2026 ਦਾ ਆਗਾਜ਼
ਸਰਕਾਰੀ ਸਕੂਲਾਂ ’ਚ ਦਾਖਲਾ ਮੁਹਿੰਮ-2026 ਦਾ ਆਗਾਜ਼
Publish Date: Wed, 28 Jan 2026 06:08 PM (IST)
Updated Date: Wed, 28 Jan 2026 06:10 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬੁੱਧਵਾਰ ਨੂੰ ਸਕੂਲ ਸਿੱਖਿਆ ਵਿਭਾਗ ਫਤਹਿਗੜ੍ਹ ਸਾਹਿਬ ਵੱਲੋਂ ਮਾਤਾ ਗੁਜਰੀ ਸਕੂਲ ਆਫ ਐਮੀਨੈਂਸ ਫਤਹਿਗੜ੍ਹ ਸਾਹਿਬ ਤੋਂ ਦਾਖਲਾ ਮੁਹਿੰਮ-2026 ਦਾ ਆਗਾਜ਼ ਕੀਤਾ ਗਿਆ। ਇਸ ਮੁਹਿੰਮ ਵਿਚ ਸ਼ੰਕਰ ਸ਼ਰਮਾ ਸੀਐਮ ਫੀਲਡ ਅਫ਼ਸਰ ਵੱਲੋਂ ਵਿਸ਼ੇਸ਼ ਮਹਿਮਾਨ ਵਜ਼ੋ ਸ਼ਿਰਕਤ ਕੀਤੀ ਅਤੇ ਐਨਰੋਲਮੈਂਟ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਰਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿੱ/ਐਸਿੱ), ਫਤਹਿਗੜ੍ਹ ਸਾਹਿਬ ਵੱਲੋਂ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਅਤੇ ਸੈਕੰਡਰੀ ਅਧਿਆਪਕਾਂ ਨੂੰ ਆਪਸ ਵਿਚ ਰਲ ਮਿਲਕੇ ਸਕੂਲਾਂ ਵਿਚ 10 ਫ਼ੀਸਦੀ ਬੱਚਿਆਂ ਦੀ ਗਿਣਤੀ ਵਧਾਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਘਰ-ਘਰ ਜਾ ਕੇ ਮਾਪਿਆਂ ਅਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਮਿਲਣ ਵਾਲੀਆਂ ਸਹੂਲਤਾਵਾਂ ਬਾਰੇ ਜਾਣੂ ਕਰਵਾਇਆ ਜਾਵੇ। ਇਸ ਮੁਹਿੰਮ ਦਾ ਸਕੂਲ ਕਮੇਟੀਆਂ ਅਤੇ ਇਲਾਕਾ ਨਿਵਾਸੀਆਂ, ਪੰਚਾਇਤ ਮੈਂਬਰਾਂ ਅਤੇ ਹੋਰ ਨੁਮਾਇੰਦਿਆ ਨੂੰ ਵੀ ਹਿੱਸਾ ਬਣਾਇਆ ਜਾਵੇ। ਇਸ ਮੌਕੇ ਸ਼ੰਕਰ ਸ਼ਰਮਾ ਸੀਐਮ ਫੀਲਡ ਅਫ਼ਸਰ ਅਤੇ ਡੀਈਓ ਰਵਿੰਦਰ ਕੌਰ ਵੱਲੋਂ 10 ਬੱਚਿਆਂ ਦੇ ਦਾਖਲਾ ਫਾਰਮ ਭਰਕੇ ਸਾਲ 2026-27 ਲਈ ਨਵੇਂ ਦਾਖਲਿਆ ਦੀ ਸ਼ੁਰੂਆਤ ਵੀ ਕੀਤੀ ਗਈ। ਇਸ ਮੌਕੇ ਦੀਦਾਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿੱ), ਕਮਲਜੀਤ ਕੌਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿੱ), ਰਾਮ ਭੂਸ਼ਣ ਡੀਐਸਐਮ, ਜਗਤਾਰ ਸਿੰਘ ਮਨੈਲਾ ਡੀਆਰਸੀ(ਪ੍ਰ), ਗੁਰਦੀਪ ਸਿੰਘ ਮਾਂਗਟ (ਏਸੀ), ਰੀਤਾ ਰਾਣੀ ਸਕੂ਼ਲ ਪ੍ਰਿੰਸੀਪਲ, ਸਮੂਹ ਬੀਐਨਓ, ਸਮੂਹ ਬੀਪੀਈਓ, ਹੈਡ ਟੀਚਟ, ਸੀਐਚਟੀ, ਕੁਲਦੀਪ ਸਿੰਘ, ਅਮਨ ਮੱਟੂ ਅਤੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਮੁੱਖ ਅਧਿਆਪਕ ਮੌਜੂਦ ਸਨ।