ਸਮਾਜ ਸੇਵੀ ਸੰਸਥਾਵਾਂ ਨਸ਼ਿਆਂ ਵਿਰੁੱਧ ਪੁਲਿਸ ਦਾ ਦੇਣ ਸਾਥ : ਐੱਸਐੱਸਪੀ
ਪੰਜਵਾਂ ਆਲ ਇੰਡੀਆ ਬਾਬਾ ਫਤਹਿ ਸਿੰਘ ਅੰਡਰ-17 ਫੁੱਟਬਾਲ ਕੱਪ 10 ਤੋਂ 14 ਦਸੰਬਰ ਤੱਕ
Publish Date: Thu, 20 Nov 2025 04:43 PM (IST)
Updated Date: Thu, 20 Nov 2025 04:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਜਿੱਥੇ ਸਰਕਾਰਾਂ ਤੇ ਪੁਲਿਸ ਵਿਭਾਗ ਆਪਣੀ ਸੇਵਾ ਨਿਭਾ ਰਿਹਾ ਹੈ ਉੱਤੇ ਹੀ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਵੱਖ ਵੱਖ ਤਰ੍ਹਾਂ ਦੇ ਟੂਰਨਾਮੈਂਟ ਕਰਵਾ ਕੇ ਸਮਾਜ ਵਿਚ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਫਤਹਿਗੜ੍ਹ ਸਾਹਿਬ ਦੇ ਐੱਸਐੱਸਪੀ ਸ਼ੁਭਮ ਅਗਰਵਾਲ ਨੇ ਪੰਜਵੇਂ ਆਲ ਇੰਡੀਆ ਬਾਬਾ ਫਤਹਿ ਸਿੰਘ ਫੁੱਟਬਾਲ ਕੱਪ ਦਾ ਸੱਦਾ ਪੱਤਰ ਦੇਣ ਪਹੁੰਚੇ ਫੁੱਟਬਾਲ ਕੱਪ ਦੇ ਪ੍ਰਬੰਧਕਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨਸ਼ੇ ਦੀ ਖਾਤਮੇ ਲਈ ਦਿਨ ਰਾਤ ਯਤਨ ਕਰ ਰਹੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਐੱਸਐੱਸਪੀ ਨੂੰ ਸਨਮਾਨ ਵੀ ਕੀਤਾ ਗਿਆ। ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਸਤਵੀਰ ਸਿੰਘ ਨੇ ਦੱਸਿਆ ਕਿ ਪੰਜਵਾਂ ਆਲ ਇੰਡੀਆ ਬਾਬਾ ਫਤਹਿ ਸਿੰਘ ਅੰਡਰ 17 ਸਾਲ ਫੁੱਟਬਾਲ ਕੱਪ ਅਕੈਡਮੀ ਦੇ ਸਰਪ੍ਰਸਤ ਕਰਮਜੀਤ ਸਿੰਘ ਢਿੱਲੋਂ ਤੇ ਪ੍ਰਧਾਨ ਕਰਮਜੀਤ ਸਿੰਘ ਦੀ ਅਗਵਾਈ ਹੇਠ ਮਾਤਾ ਸੁੰਦਰੀ ਸਕੂਲ ਅੱਤੇਵਾਲੀ ਵਿਖੇ 5 ਰੋਜ਼ਾ ਟੂਰਨਾਮੈਂਟ 10 ਤੋਂ 14 ਦਸੰਬਰ ਤਕ ਕਰਵਾਇਆ ਜਾ ਰਿਹਾ ਹੈ, ਇਸ ਵਿਚ ਪੂਰੇ ਭਾਰਤ ’ਚੋਂ 16 ਟੀਮਾਂ ਦੇ 500 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ। ਉਨ੍ਹਾਂ ਭਰਾਵਾਂ ਦੇ ਸਹਿਯੋਗ ਨਾਲ ਅਕੈਡਮੀ ਵੱਲੋਂ ਇਕ ਲੱਖ ਗਿਆਰਾਂ ਹਜ਼ਾਰ ਦਾ ਪਹਿਲਾ ਤੇ 71 ਹਜ਼ਾਰ ਦਾ ਇਨਾਮ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਅਕੈਡਮੀ ਵੱਲੋਂ ਲੜਕੀਆਂ ਦੇ ਅੰਡਰ-19 ਸਾਲ ਦੇ ਮੁਕਾਬਲੇ, ਅੰਡਰ 14 ਸਾਲ ਤੇ 40 ਪਲੱਸ ਫੁੱਟਬਾਲ ਦੇ ਮੈਚ ਵੀ ਕਰਵਾਏ ਜਾਣਗੇ ਇਸ ਤੋਂ ਇਲਾਵਾ ਬਜ਼ੁਰਗਾਂ ਦੀਆਂ ਰੇਸਾ ਤੇ ਨੌਜਵਾਨਾਂ ਦੇ ਡੰਡ ਬੈਠਕਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਗੋਲਡੀ ਰਣਜੀਤ ਸਿੰਘ ਟੀਟੀ,ਐਡਵੋਕੇਟ ਅੰਕਿਤ ਬਸੀ ਪਠਾਣਾ, ਨੰਬਰਦਾਰ ਕਸ਼ਮੀਰ ਸਿੰਘ, ਦੀਪਕ ਇੰਦਰ, ਮਨਿੰਦਰਜੀਤ ਸਿੰਘ ਚੀਮਾ, ਐਡਵੋਕੇਟ ਬਿਕਰਮ ਸਿੰਘ, ਫੈਰੀ ਇੰਗਲੈਂਡ,ਜਤਿੰਦਰ ਜੱਗਾ ਭੰਗੜਾ ਕੋਚ,ਪ੍ਰਭਜੋਤ, ਕਰਮਜੀਤ ਸਿੰਘ ਚੀਮਾ ਕੋਟਲਾ ਬਜਵਾੜਾ ਅਤੇ ਖੇਡ ਪ੍ਰੇਮੀ ਮੌਜੂਦ ਸਨ।