Fatehgarh Sahib News : ਬੰਦ ਕਮਰੇ 'ਚ ਅੰਗੀਠੀ ਬਾਲ ਕੇ ਸੁੱਤੇ ਚਾਰ ਮੈਂਬਰਾਂ ਦੀ ਹਾਲਤ ਵਿਗੜੀ, ਹਸਪਤਾਲ ਦਾਖਲ
ਇੱਥੋਂ ਦੇ ਨੇੜਲੇ ਪਿੰਡ ਤਲਵਾੜਾ ਵਿਖੇ ਇੱਕ ਘਰ ਦੇ ਬੰਦ ਕਮਰੇ ਵਿਚ ਸੋ ਰਹੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦਾ ਸਾਹ ਘੁਟਣ ਕਾਰਨ ਗੰਭੀਰ ਹਾਲਤ ਵਿੱਚ ਦੱਸੇ ਜਾ ਰਹੇ ਹਨ। ਜਿੰਨਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
Publish Date: Wed, 14 Jan 2026 07:07 PM (IST)
Updated Date: Wed, 14 Jan 2026 07:11 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਇੱਥੋਂ ਦੇ ਨੇੜਲੇ ਪਿੰਡ ਤਲਵਾੜਾ ਵਿਖੇ ਇੱਕ ਘਰ ਦੇ ਬੰਦ ਕਮਰੇ ਵਿਚ ਸੋ ਰਹੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦਾ ਸਾਹ ਘੁਟਣ ਕਾਰਨ ਗੰਭੀਰ ਹਾਲਤ ਵਿੱਚ ਦੱਸੇ ਜਾ ਰਹੇ ਹਨ। ਜਿੰਨਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਪਿੰਡ ਤਲਵਾੜਾ ਵਿਖੇ ਬੀਤੀ ਰਾਤ ਇੱਕ ਘਰ ਵਿੱਚ ਪਤੀ ਪਤਨੀ ਆਪਣੇ ਦੋ ਬੱਚਿਆਂ ਸਮੇਤ ਕਮਰੇ ਵਿਚ ਅੰਗੀਠੀ ਬਾਲ ਕੇ ਸੋ ਰਹੇ ਸੀ, ਜਿਨ੍ਹਾਂ ਦਾ ਸਾਹ ਘੁਟਣ ਨਾਲ ਹਾਲਤ ਖਰਾਬ ਹੋ ਗਈ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰ ਨੇ ਹਾਲਤ ਗੰਭੀਰ ਹੋਣ ਕਾਰਨ ਸੈਕਟਰ 32 ਹਸਪਤਾਲ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਹੈ । ਉਕਤ ਮੈਂਬਰਾਂ ਵਿਚ ਏਕਮ ਸਿੰਘ ਪੁੱਤਰ ਸੁਰਿੰਦਰ ਸਿੰਘ, ਅੰਮ੍ਰਿਤਾ ਕੌਰ ਪੁੱਤਰੀ ਸੁਰਿੰਦਰ ਸਿੰਘ, ਹਰਵਿੰਦਰ ਕੌਰ (40 ਸਾਲ) ਪਤਨੀ ਸੁਰਿੰਦਰ ਸਿੰਘ ਅਤੇ ਸੁਰਿੰਦਰ ਸਿੰਘ (37 ਸਾਲ) ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਤਲਵਾੜਾ ਸ਼ਾਮਲ ਹਨ।