Fatehgarh Sahib News : ਬਿਜਲੀ ਬੋਰਡ ਦੇ ਗਰਿੱਡ 'ਚ ਲੱਗੀ ਅੱਗ, ਇੱਕ ਟਰਾਂਸਫਾਰਮਰ ਸੜਿਆ
ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਨਾਲ ਲੱਗਦੇ ਪਿੰਡ ਅੰਬੇ ਮਾਜਰਾ ਵਿਖੇ ਸਥਿਤ ਬਿਜਲੀ ਬੋਰਡ ਦੇ ਗ੍ਰਿਡ ਵਿੱਚ ਅੱਗ ਲੱਗਣ ਕਾਰਨ ਇੱਕ ਟਰਾਂਸਫਾਰਮਰ ਸੜ ਗਿਆ ਹੈ। ਬਿਜਲੀ ਬੋਰਡ ਦੇ ਅਧਿਕਾਰਿਕ ਸੂਤਰਾਂ ਤੋਂ ਦੇ ਮੁਤਾਬਿਕ ਅੱਜ ਇੱਕ ਵੱਡੇ ਟਰਾਂਸਫਾਰਮਰ ਨੂੰ ਅਚਾਨਕ ਅੱਗ ਲੱਗ ਗਈ, ਅੱਗ ਲੱਗਣ ਦੇ ਕਾਰਨ ਬਾਰੇ ਕੁਝ ਨਹੀਂ ਪਤਾ ਚੱਲ ਸਕਿਆ।
Publish Date: Mon, 12 Jan 2026 08:18 PM (IST)
Updated Date: Mon, 12 Jan 2026 08:20 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਨਾਲ ਲੱਗਦੇ ਪਿੰਡ ਅੰਬੇ ਮਾਜਰਾ ਵਿਖੇ ਸਥਿਤ ਬਿਜਲੀ ਬੋਰਡ ਦੇ ਗ੍ਰਿਡ ਵਿੱਚ ਅੱਗ ਲੱਗਣ ਕਾਰਨ ਇੱਕ ਟਰਾਂਸਫਾਰਮਰ ਸੜ ਗਿਆ ਹੈ। ਬਿਜਲੀ ਬੋਰਡ ਦੇ ਅਧਿਕਾਰਿਕ ਸੂਤਰਾਂ ਤੋਂ ਦੇ ਮੁਤਾਬਿਕ ਅੱਜ ਇੱਕ ਵੱਡੇ ਟਰਾਂਸਫਾਰਮਰ ਨੂੰ ਅਚਾਨਕ ਅੱਗ ਲੱਗ ਗਈ, ਅੱਗ ਲੱਗਣ ਦੇ ਕਾਰਨ ਬਾਰੇ ਕੁਝ ਨਹੀਂ ਪਤਾ ਚੱਲ ਸਕਿਆ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਟਰਾਂਸਫਾਰਮਰ ਨੂੰ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੋ ਸਕਦੀ ਹੈ। ਟਰਾਂਸਫਾਰਮਰ ਅੱਗ ਦੀ ਅੱਗ ਘਟਨਾ ਬਾਰੇ ਪਤਾ ਲੱਗਣ ਤੇ ਤੁਰੰਤ ਦਮਕਲ ਵਿਭਾਗ ਨੂੰ ਸੁਚਿਤ ਕੀਤਾ ਗਿਆ, ਜਿਨਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ । ਇਸ ਅੱਗ ਲੱਗਣ ਕਾਰਨ ਅੰਬੇ ਮਾਜਰੇ ਦਾ ਇੱਕ ਵੱਡਾ ਇਲਾਕਾ ਪ੍ਰਭਾਵਤ ਹੋਣ ਦੀ ਉਮੀਦ ਦੱਸੀ ਜਾ ਰਹੀ ਹੈ। ਹਾਲਾਂਕਿ ਵਿਭਾਗ ਵੱਲੋਂ ਦੂਜੇ ਟਰਾਂਸਫਾਰਮਰਾਂ ਤੋਂ ਬਿਜਲੀ ਦੀ ਸਪਲਾਈ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਅੱਗ ਲੱਗਣ ਕਾਰਨ ਬਿਜਲੀ ਬੋਰਡ ਦਾ ਲਗਪਗ 80 ਤੋਂ 90 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।