Fatehgarh Sahib News : ਕਾਰ ਸਵਾਰ ਨੌਸਰਬਾਜ਼ ਔਰਤਾਂ ਬਜ਼ੁਰਗ ਮਹਿਲਾ ਦੀ ਸੋਨੇ ਦੀ ਚੂੜੀ ਉਤਾਰ ਕੇ ਫ਼ਰਾਰ
ਬਜ਼ੁਰਗ ਔਰਤ ਦੇ ਪੁੱਤਰ ਨੇ ਦੱਸਿਆ ਕਿ ਉਸਦੀ ਮਾਂ ਆਪਣੇ ਘਰ ਦੇ ਬਾਹਰ ਖੜ੍ਹੀ ਸੀ ਤਾਂ ਇੱਕ ਸਵੀਫਟ ਕਾਰ ਜਿਸਨੂੰ ਇੱਕ ਨੌਜ਼ਵਾਨ ਚਲਾ ਰਿਹਾ ਸੀ ,’ਚ ਸਵਾਰ ਦੋ ਔਰਤਾਂ ਉੱਤਰ ਕੇ ਉਸ ਕੋਲ ਆ ਗਈਆਂ ਅਤੇ ਕਿਸੇ ਦੇ ਰਿਸ਼ਤੇ ਸਬੰਧੀ ਗੱਲਬਾਤ ਕਰਨ ਲੱਗ ਪਈਆਂ।
Publish Date: Wed, 10 Dec 2025 09:35 PM (IST)
Updated Date: Wed, 10 Dec 2025 09:38 PM (IST)
ਹਰਕੰਵਲ ਕੰਗ,ਪੰਜਾਬੀ ਜਾਗਰਣ,ਖਮਾਣੋਂ : ਸ਼ਹਿਰ ਦੇ ਬਿਲਾਸਪੁਰ ਵਿਖੇ ਇੱਕ ਬਜ਼ੁਰਗ ਮਹਿਲਾ ਦੀ ਕਾਰ ਸਵਾਰ ਨੌਸਰਬਾਜ਼ ਔਰਤਾਂ ਵੱਲੋਂ ਸੋਨੇ ਦੀ ਚੂੜੀ ਉਤਾਰ ਕੇ ਫਰਾਰ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਦਿੰਦਿਆ ਬਜ਼ੁਰਗ ਔਰਤ ਦੇ ਪੁੱਤਰ ਨੇ ਦੱਸਿਆ ਕਿ ਉਸਦੀ ਮਾਂ ਆਪਣੇ ਘਰ ਦੇ ਬਾਹਰ ਖੜ੍ਹੀ ਸੀ ਤਾਂ ਇੱਕ ਸਵੀਫਟ ਕਾਰ ਜਿਸਨੂੰ ਇੱਕ ਨੌਜ਼ਵਾਨ ਚਲਾ ਰਿਹਾ ਸੀ ,’ਚ ਸਵਾਰ ਦੋ ਔਰਤਾਂ ਉੱਤਰ ਕੇ ਉਸ ਕੋਲ ਆ ਗਈਆਂ ਅਤੇ ਕਿਸੇ ਦੇ ਰਿਸ਼ਤੇ ਸਬੰਧੀ ਗੱਲਬਾਤ ਕਰਨ ਲੱਗ ਪਈਆਂ।
ਏਨੇ ’ਚ ਹੀ ਉਨ੍ਹਾਂ ਔਰਤਾਂ ਨੇ ਬਜ਼ੁਰਗ ਮਹਿਲਾਂ ਨੂੰ ਕੁਝ ਸੁੰਘਾ ਕੇ ਆਪਣੀ ਗੱਡੀ ’ਚ ਬਿਠਾ ਲਿਆ ਅਤੇ ਖਮਾਣੋਂ ਦੇ ਬੱਸ ਸਟੈਂਡ ਲਾਗੇ ਗੁਰੂਦੁਆਰਾ ਸਾਹਿਬ ਤੋਂ ਕੁਝ ਅੱਗੇ ਉਸਨੂੰ ਉਤਾਰ ਦਿੱਤਾ। ਉਕਤ ਮਹਿਲਾ ਨੂੰ ਜਦੋਂ ਹੋਸ਼ ਆਈ ਤਾਂ ਉਸਦੀ ਬਾਂਹ ’ਚ ਪਾਈ ਸੋਨੇ ਦੀ ਚੂੜੀ ਗਾਇਬ ਸੀ। ਇਸ ਉਪਰੰਤ ਉਸਨੇ ਘਰ ਪਹੁੰਚ ਗਈ ਸਾਰੀ ਵਾਰਦਾਤ ਬਾਰੇ ਆਪਣੇ ਬੇਟੇ ਨੂੰ ਦੱਸਿਆ। ਪਰਿਵਾਰਕ ਮੈਂਬਰਾਂ ਵੱਲੋਂ ਖਮਾਣੋਂ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।