ਫ਼ਤਹਿਗੜ੍ਹ ਸਾਹਿਬ ਪ੍ਰਸ਼ਾਸਨ ਦੀ ਕਾਰਵਾਈ, ਸੁਪਰੀਮ ਸਟੱਡੀਜ਼ ਇਮੀਗ੍ਰੇਸ਼ਨ ਦਾ ਲਾਇਸੈਂਸ ਹੋਇਆ ਰੱਦ
ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ ਵੱਲੋਂ ਦਫਤਰੀ ਹੁਕਮ 'ਚ ਦਰਜ ਹੈ ਕਿ ਰਵੀ ਇੰਦਰ ਸਿੰਘ ਰੰਧਾਵਾ ਪੁੱਤਰ ਗੁਰਪ੍ਰੀਤ ਸਿੰਘ, ਵਾਸੀ ਪਿੰਡ ਲੱਖਾ ਸਿੰਘ ਵਾਲਾ, ਤਹਿਸੀਲ ਅਮਲੋਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵੱਲੋ ਇਸ ਦਫਤਰ ਵਿਖੇ ਮਿਤੀ 13.04.2026 ਨੂੰ ਦਰਖਾਸਤ ਰਾਹੀਂ ਬੇਨਤੀ ਕੀਤੀ ਗਈ ਹੈ ਕਿ ਉਹ ਆਪਣਾ ਲਾਇਸੈਂਸ ਰੀਨਿਊ ਨਹੀ ਕਰਵਾਉਣਾ ਚਾਹੁੰਦੇ ਤੇ ਇਹ ਲਾਇਸੈਂਸ ਰੱਦ ਕੀਤਾ ਜਾਵੇ।
Publish Date: Sun, 26 Apr 2026 03:00 PM (IST)
Updated Date: Sun, 26 Apr 2026 03:05 PM (IST)
ਸਟਾਫ ਰਿਪੋਰਟਰ, ਫਤਹਿਗੜ੍ਹ ਸਾਹਿਬ : ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ ਫ਼ਤਹਿਗੜ੍ਹ ਸਾਹਿਬ ਡਾ. ਸੋਨਾ ਥਿੰਦ ਨੇ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012 (ਪੰਜਾਬ ਐਕਟ 2 ਆਫ 2013) ਦੇ ਸੈਕਸ਼ਨ 6 (1) (ਜੀ)ਤਹਿਤ ਰਵੀ ਇੰਦਰ ਸਿੰਘ ਰੰਧਾਵਾ ਪੁੱਤਰ ਗੁਰਪ੍ਰੀਤ ਸਿੰਘ, ਵਾਸੀ ਪਿੰਡ ਲੱਖਾ ਸਿੰਘ ਵਾਲਾ, ਤਹਿਸੀਲ ਅਮਲੋਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਨਾਮ 'ਤੇ ਚੱਲ ਰਹੇ ਐਮ/ਐਸ ਸੁਪਰੀਮ ਸਟੱਡੀਜ਼ ਆਈਲੈਟਸ ਅਤੇ ਇਮੀਗ੍ਰੇਸ਼ਨ, ਨੇੜੇ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬੰਦਗੜ੍ਹ ਦਾ ਲਾਇਸੈਂਸ ਨੰਬਰ 59/ਐਮਸੀ-1, ਮਿਤੀ 14.01.2021 ਰੱਦ ਕਰ ਦਿੱਤਾ ਹੈ। ਜਿਸ ਦੀ ਮਿਆਦ 13 ਜਨਵਰੀ 2026 ਤੱਕ ਸੀ ਜੋ ਖਤਮ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ ਵੱਲੋਂ ਦਫਤਰੀ ਹੁਕਮ 'ਚ ਦਰਜ ਹੈ ਕਿ ਰਵੀ ਇੰਦਰ ਸਿੰਘ ਰੰਧਾਵਾ ਪੁੱਤਰ ਗੁਰਪ੍ਰੀਤ ਸਿੰਘ, ਵਾਸੀ ਪਿੰਡ ਲੱਖਾ ਸਿੰਘ ਵਾਲਾ, ਤਹਿਸੀਲ ਅਮਲੋਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵੱਲੋ ਇਸ ਦਫਤਰ ਵਿਖੇ ਮਿਤੀ 13.04.2026 ਨੂੰ ਦਰਖਾਸਤ ਰਾਹੀਂ ਬੇਨਤੀ ਕੀਤੀ ਗਈ ਹੈ ਕਿ ਉਹ ਆਪਣਾ ਲਾਇਸੈਂਸ ਰੀਨਿਊ ਨਹੀ ਕਰਵਾਉਣਾ ਚਾਹੁੰਦੇ ਤੇ ਇਹ ਲਾਇਸੈਂਸ ਰੱਦ ਕੀਤਾ ਜਾਵੇ। ਇਸ ਲਈ ਡਿਪਟੀ ਕਮਿਸ਼ਨਰ ਡਾ.ਸੋਨਾ ਥਿੰਦ ਨੇ ਐਮ/ਐਸ ਸੁਪਰੀਮ ਸਟੱਡੀਜ਼ ਦਾ ਲਾਇਸੈਂਸ ਨੰਬਰ 59/ਐਮਸੀ-1, ਮਿਤੀ 14.01.2021 ਰੱਦ ਕਰ ਦਿੱਤਾ ਹੈ।