ਡਾ. ਹਰਬੰਸ ਲਾਲ ਤੇ ਸਿੱਧੂਪੁਰ ਵੱਲੋਂ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ
ਡਾ. ਹਰਬੰਸ ਲਾਲ ਤੇ ਸਿੱਧੂਪੁਰ ਵੱਲੋਂ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ
Publish Date: Thu, 11 Dec 2025 05:23 PM (IST)
Updated Date: Thu, 11 Dec 2025 05:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰਾਂ ਦੇ ਹੱਕ ਵਿੱਚ ਬਲਾਕ ਖੇੜਾ ਦੇ ਪਿੰਡ ਮਹਿਮਦਪੁਰ ਵਿਖੇ ਵਿਸ਼ਾਲ ਜਨ ਸਭਾ ਕੀਤੀ ਗਈ। ਸਾਬਕਾ ਮੰਤਰੀ ਡਾ. ਹਰਬੰਸ ਲਾਲ ਤੇ ਭਾਜਪਾ ਪੰਜਾਬ ਦੇ ਸਪੋਕਸਮੈਨ ਕੁਲਦੀਪ ਸਿੰਘ ਸਿੱਧੂਪੁਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਲੜੀਆਂ ਜਾ ਰਹੀਆਂ ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ ਸਾਰੇ ਉਮੀਦਵਾਰ ਕਮਲ ਫੁੱਲ ਦੇ ਨਿਸ਼ਾਨ ’ਤੇ ਉਤਾਰੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਭਾਜਪਾ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਲਖਵਿੰਦਰ ਸਿੰਘ ਕਮਾਲੀ ਤੇ ਬਲਾਕ ਸੰਮਤੀ ਦੇ ਦਵਿੰਦਰ ਸ਼ਰਮਾ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਪਿੰਡਾਂ ਦੇ ਅਸਲ ਵਿਕਾਸ ਲਈ ਲੋਕ ਭਾਜਪਾ ਸਰਕਾਰ ਦੇਖਣ ਲਈ ਉਤਾਵਲੇ ਹਨ। ਉਨ੍ਹਾਂ ਅਪੀਲ ਕੀਤੀ ਕਿ ਸਾਰੇ ਵੋਟਰ ਕਮਲ ਫੁੱਲ ਦੇ ਨਿਸ਼ਾਨ ’ਤੇ ਮੋਹਰ ਲਗਾ ਕੇ ਭਾਜਪਾ ਉਮੀਦਵਾਰਾਂ ਨੂੰ ਰਿਕਾਰਡ ਵੋਟਾਂ ਨਾਲ ਜਿਤਾਉਣ ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣ ਸਕੇ। ਇਸ ਮੌਕੇ ਯੂਥ ਆਗੂ ਪੰਜਾਬ ਗੁਰਕੀਰਤ ਸਿੰਘ ਬੇਦੀ, ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਲਖਵਿੰਦਰ ਸਿੰਘ ਕਮਾਲੀ, ਬਲਾਕ ਸੰਮਤੀ ਉਮੀਦਵਾਰ ਵੀਰ ਦਵਿੰਦਰ ਸ਼ਰਮਾ, ਪਿੰਡ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਮਹਿਮਦਪੁਰ, ਯੂਥ ਆਗੂ ਪੰਜਾਬ, ਗੁਰਤੇਜ਼ ਸਿੰਘ ਭਾਗਨਪੁਰ, ਪੰਜਾਬ ਪ੍ਰੈੱਸ ਸਕੱਤਰ ਗੁਰਦੀਪ ਸਿੰਘ ਭਾਗਨਪੁਰ, ਬਲਾਕ ਸੰਮਤੀ ਉਮੀਦਵਾਰ ਮਨੀ ਮਹਿਤਾ ਚੁੰਨੀ, ਕਿਸਾਨ ਆਗੂ ਅਜਵੀਰ ਸਿੰਘ ਗਡਹੇੜਾ, ਅਤੇ ਬਾਬੂ ਸਿੰਘ ਡਡਿਆਨਾ, ਮਨਜੀਤ ਸਿੰਘ ਗਡਹੇੜਾ, ਦਲਬੀਰ ਸਿੰਘ ਫਤਿਹਪੁਰ ਜੱਟਾਂ ਆਦਿ ਹੋਰ ਪਿੰਡ ਦੇ ਮੋਹਤਬਰ ਆਗੂ ਆਦਿ ਹਾਜ਼ਰ ਸਨ।