ਨਵੇਂ ਸਾਲ ਦੀ ਆਮਦ ’ਤੇ ਜ਼ਿਲ੍ਹਾ ਪੁਲਿਸ ਵੱਲੋਂ ਡਰਿੰਕ ਐਂਡ ਡਰਾਈਵ ਮੁਹਿੰਮ ਸ਼ੁਰੂ
ਨਵੇਂ ਸਾਲ ਦੀ ਆਮਦ ’ਤੇ ਜ਼ਿਲ੍ਹਾ ਪੁਲਿਸ ਵੱਲੋਂ ਡਰਿੰਕ ਐਂਡ ਡਰਾਈਵ ਮੁਹਿੰਮ ਸ਼ੁਰੂ
Publish Date: Wed, 31 Dec 2025 05:21 PM (IST)
Updated Date: Wed, 31 Dec 2025 05:23 PM (IST)

--ਡਰਿੰਕ ਐਂਡ ਡਰਾਈਵ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਐੱਸਐੱਸਪੀ ਫ਼ੋਟੋ ਫ਼ਾਈਲ: 8 -ਮੰਡੀ ਗੋਬਿੰਦਗੜ੍ਹ ਦੇ ਮੁੱਖ ਚੌਂਕ ਵਿਚ ਡਰਿੰਕ ਐਂਡ ਡਰਾਈਵ ਮੁਹਿੰਮ ਦੇ ਤਹਿਤ ਇਕ ਗੱਡੀ ਚਾਲਕ ਦੀ ਚੈਕਿੰਗ ਕਰਦੇ ਹੋਏ ਐੱਸਐੱਸਪੀ ਸ਼ੁਭਮ ਅਗਰਵਾਲ ਤੇ ਹੋਰ ਅਧਿਕਾਰੀ। ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਡੀਜੀਪੀ ਪੰਜਾਬ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਸਖਤ ਹਦਾਇਤਾਂ ਤਹਿਤ ਨਸ਼ਿਆਂ ਅਤੇ ਹੋਰ ਕਿਸੇ ਕਿਸਮ ਦੇ ਅਪਰਾਧਾਂ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਰਾਊਂਡ ਦਾ ਕਲੌਕ ਨਾਕਾਬੰਦੀ ਕੀਤੀ ਜਾ ਰਹੀ ਹੈ। ਜਿਸ ਤਹਿਤ ਅੱਜ ਮੰਡੀ ਗੋਬਿੰਦਗੜ੍ਹ ਦੇ ਮੁੱਖ ਲਾਲ ਬੱਤੀ ਚੌਕ ’ਚ ਵੱਡੀ ਗਿਣਤੀ ਵਿਚ ਪੁਲਿਸ ਵੱਲੋਂ ਨਾਕਾਬੰਦੀ ਕਰ ਕੇ ਡਰਿੰਕ ਐਂਡ ਡਰਾਈਵ ਕਰਨ ਵਾਲਿਆਂ ਦੀ ਚੈਕਿੰਗ ਕੀਤੀ ਗਈ ਅਤੇ ਦੋਸ਼ੀ ਪਾਏ ਜਾਣ ਵਾਲੀਆਂ ਦੇ ਚਲਾਨ ਵੀ ਕੀਤੇ ਗਏ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਜ਼ਿਲ੍ਹੇ ਦੇ ਐੱਸਐੱਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਨਵੇਂ ਸਾਲ ਦੀ ਆਮਦ ਵਿਚ ਅਕਸਰ ਨੌਜਵਾਨ ਨਸ਼ਾ ਕਰ ਕੇ ਹੁੱਲੜਬਾਜ਼ੀ ਕਰਦੇ ਹਨ ਜਿਸ ਕਰਕੇ ਕਈ ਹਾਦਸੇ ਵੀ ਹੋ ਜਾਂਦੇ ਹਨ, ਜਿਸ ਨੂੰ ਨੱਥ ਪਾਉਣ ਦੇ ਲਈ 24 ਘੰਟੇ ਨਾਕਾਬੰਦੀ ਕੀਤੀ ਜਾ ਰਹੀ ਹੈ ਜਿਸ ਵਿਚ ਜ਼ਿਲ੍ਹੇ ਦੇ ਸਾਰੇ ਡੀਐੱਸਪੀ ਫ਼ਰੰਟ ਤੋਂ ਲੀਡ ਕਰ ਰਹੇ ਹਨ। ਅਤੇ ਜ਼ਿਲ੍ਹੇ ਦੇ ਐੱਸਪੀ (ਪੀਬੀਆਈ) ਇਸ ਸਾਰੇ ਅਪਰੇਸ਼ਨ ਨੂੰ ਦੇਖ ਰਹੇ ਹਨ। ਐੱਸਐੱਸਪੀ ਦੱਸਿਆ ਕਿ ਇਸਦੇ ਤਹਿਤ ਅੱਜ ਡਰਿੰਕ ਐਂਡ ਡਰਾਈਵ ਦੇ 28 ਚਲਾਨ ਵੀ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਾਲ 2025 ਵਿਚ 1250 ਛੋਟੇ ਤੇ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕੇ ਹੈ ਅਤੇ 1100 ਦੇ ਕਰੀਬ ਨਸ਼ਾ ਪੀੜਤਾਂ ਦਾ ਇਲਾਜ ਕਰਵਾਇਆ ਜਾ ਚੁੱਕਾ ਹੈ ਅਤੇ ਕਈ ਵਿਅਕਤੀਆਂ ਨੂੰ ਨਸ਼ੇ ਦੇ ਕੋਹੜ ਤੋਂ ਹਟਾ ਕੇ ਰੋਜ਼ਗਾਰ ਦੇ ਸਾਧਨ ਵੀ ਉਪਲੱਬਧ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਵਾਂ ਸਾਲ ਆ ਰਿਹਾ ਹੈ ਜਿਸ ਨੂੰ ਸੈਲੀਬ੍ਰੇਟ ਕਰਨ ਲਈ ਅਕਸਰ ਲੋਕ ਬਾਹਰ ਚਲੇ ਜਾਂਦੇ ਹਨ ਜੋ ਕਿ ਨਿਯਮਾਂ ’ਚ ਰਹਿ ਕੇ ਸੈਲੀਬ੍ਰੇਟ ਕਰਨ ਅਤੇ ਨਸ਼ਾ ਕਰਕੇ ਬਿਲਕੁਲ ਵੀ ਗੱਡੀ ਨਾ ਚਲਾਉਣਾ, ਪੁਲਿਸ ਦੀਆਂ ਟੀਮਾਂ ਸਪੈਸ਼ਲ ਮੁਹਿੰਮ ਦੇ ਤਹਿਤ 24 ਘੰਟੇ ਲੱਗੀਆਂ ਹੋਈਆਂ ਹਨ ਕਿਸੇ ਵੀ ਵਿਅਕਤੀ ਨੂੰ ਡਰਿੰਕ ਐਂਡ ਡਰਾਈਵ ਕਰਦੇ ਹੋਏ ਪਕੜੇ ਜਾਣ ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਚਾਈਨਾ ਡੋਰ ’ਤੇ ਕਾਬੂ ਪਾਉਣ ਲਈ ਪੁਲਿਸ ਡੀ ਫਲਾਇੰਗ ਸਕੂਐਡ ਟੀਮ ਲੱਗੀ ਹੋਈ ਹੈ ਇਸ ਲਈ ਕੋਈ ਵੀ ਵਿਅਕਤੀ ਚਾਈਨਾ ਡੋਰ ਵੇਚਦਾ ਜਾਂ ਖ਼ਰੀਦਦਾ ਫੜਿਆ ਗਿਆ ਤਾਂ ਉਸ ’ਤੇ ਸਖ਼ਤ ਕਾਰਵਾਈ ਕੀਤੀ ਹੋਵੇਗੀ। ਇਸ ਤੋਂ ਇਲਾਵਾ ਧੁੰਦ ਦੇ ਮੌਸਮ ਬਾਰੇ ਗੱਲ ਕਰਦਿਆਂ ਐੱਸਐੱਸਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਜੇ ਕੋਈ ਬਹੁਤ ਐਮਰਜੈਂਸੀ ਹੈ ਤਾਂ ਹੀ ਸੜਕਾਂ ’ਤੇ ਨਿਕਲੋ ਅਤੇ ਗੱਡੀ ਚਲਾਉਂਦੇ ਸਮੇਂ ਹੌਲੀ ਰਫਤਾਰ ਅਤੇ ਸਾਵਧਾਨੀ ਵਰਤ ਕੇ ਹੀ ਗੱਡੀ ਚਲਾਉ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗੱਡੀਆਂ ਤੇ ਰੀਫਲੈਕਟਰ ਜ਼ਰੂਰ ਲਗਾਓ ਤਾਂ ਜੌ ਦੂਸਰੀ ਗੱਡੀ ਵਾਲੇ ਨੂੰ ਸਾਹਮਣੇ ਵਾਲਾ ਵਾਹਨ ਦਿਖਾਈ ਦੇ ਸਕੇ। ਇਸ ਮੌਕੇ ਤੇ ਐੱਸਪੀ (ਪੀਬੀਆਈ) ਜਸਕੀਰਤ ਸਿੰਘ, ਡੀਐੱਸਪੀ ਗੁਰਦੀਪ ਸਿੰਘ, ਐੱਸਐੱਚਓ ਅਰਸ਼ਬੀਰ ਸਿੰਘ, ਮਹਿਲਾ ਸਬ ਇੰਸਪੈਕਟਰ ਹਰਮਨਪ੍ਰੀਤ ਕੌਰ, ਟ੍ਰੈਫਿਕ ਇੰਚਾਰਜ ਬਲਜਿੰਦਰ ਸਿੰਘ, ਟ੍ਰੈਫਿਕ ਮੁਨਸ਼ੀ ਸ਼ੇਰ ਸਿੰਘ ਵੀ ਮੌਜੂਦ ਸਨ।