ਸਿਹਤ ਵਿਭਾਗ ਨੇ ਕੀਤਾ ਵਿਸ਼ੇਸ਼ ਕਮੇਟੀ ਦਾ ਗਠਨ
ਸ਼ਹੀਦੀ ਸਭਾ ਦੌਰਾਨ ਸਿਹਤ ਸੇਵਾਵਾਂ ਲਈ ਵਿਭਾਗ ਨੇ ਕੀਤੀ ਵਿਸ਼ੇਸ਼ ਮੀਟਿੰਗ, ਕਮੇਟੀ ਦਾ ਗਠਨ
Publish Date: Mon, 17 Nov 2025 05:23 PM (IST)
Updated Date: Mon, 17 Nov 2025 05:25 PM (IST)
ਪਰਦੀਪ ਢਿੱਲੋਂ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਅਮਰ ਸ਼ਹਾਦਤ ਦੀ ਯਾਦ ਵਿਚ 25 ਤੋਂ 27 ਦਸੰਬਰ ਤੱਕ ਲੱਗਣ ਵਾਲੀ ਵਾਲੇ ਸ਼ਹੀਦੀ ਸਭਾ ਦੌਰਾਨ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਨਿਰਵਿਘਨ ਤੇ ਤੁਰੰਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਵਲ ਸਰਜਨ ਦਫ਼ਤਰ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸ਼ਹੀਦੀ ਸਭਾ ਸਿਹਤ ਕਮੇਟੀ ਦਾ ਗਠਨ ਕੀਤਾ ਗਿਆ। ਡਾ. ਅਰਵਿੰਦ ਪਾਲ ਸਿੰਘ (ਸਿਵਲ ਸਰਜਨ) ਕਮੇਟੀ ਦੇ ਚੇਅਰਮੈਨ, ਡਾ. ਕੰਵਲਦੀਪ ਸਿੰਘ (ਏਸੀਐਸ) ਮੁੱਖ ਸ਼ਹੀਦੀ ਸਭਾ ਅਫ਼ਸਰ, ਡਾ. ਰਾਜੇਸ਼਼ ਕੁਮਾਰ (ਡੀਆਈਓ) ਤੇ ਡਾ. ਸਰਿਤਾ (ਡੀਐਮਸੀ) ਸਹਾਇਕ ਸ਼ਹੀਦੀ ਸਭਾ ਅਫ਼ਸਰ ਨਿਯੁਕਤ ਕੀਤੇ ਗਏ। ਡਾ. ਅਰਵਿੰਦ ਪਾਲ ਸਿੰਘ ਨੇ ਦੱਸਿਆ ਕਿ ਸੰਗਤਾਂ ਦੀ ਭਾਰੀ ਗਿਣਤੀ ਨੂੰ ਮੱਦੇਨਜ਼ਰ ਰੱਖਦਿਆਂ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।