ਡੀਬੀਯੂ ਵੱਲੋਂ ਨੀਵਏਆਈ ਨਾਲ ਏਆਈ ਸਿੱਖਿਆ ’ਚ ਭਾਈਵਾਲੀ
ਡੀਬੀਯੂ ਵੱਲੋਂ ਨੀਵਏਆਈ ਨਾਲ ਏਆਈ ਸਿੱਖਿਆ ’ਚ ਭਾਈਵਾਲੀ
Publish Date: Wed, 28 Jan 2026 06:11 PM (IST)
Updated Date: Wed, 28 Jan 2026 06:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਨੇ ਔਰੇਂਜਸ਼ਾਰਕ ਏਆਈ ਟੈਕਨਾਲੋਜੀਜ਼ ਦੇ ਵਿਭਾਗ ਨੀਵਏਆਈ ਨਾਲ ਅਕਾਦਮਿਕ-ਉਦਯੋਗ ਭਾਈਵਾਲੀ ਕਰਕੇ ਕੌਮੀ ਪੱਧਰ ਤੇ ਮੀਲ ਪੱਥਰ ਸਥਾਪਤ ਕੀਤਾ ਹੈ। ਇਹ ਸਹਿਯੋਗ ਵਿਦਿਆਰਥੀਆਂ ਨੂੰ ਉਦਯੋਗ-ਏਕੀਕ੍ਰਿਤ ਤੇ ਵਿਸ਼ਵ ਪੱਧਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਸਿੱਖਿਆ ਪ੍ਰਦਾਨ ਕਰੇਗਾ। ਡੀਬੀਯੂ ਕੈਂਪਸ ਵਿਚ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਅਤੇ ਨੀਵਏਆਈ ਦੇ ਸੰਸਥਾਪਕ ਡਾ. ਅਰਜੁਨ ਸਿੰਘ ਬੇਦੀ ਨੇ ਚਾਂਸਲਰ ਡਾ. ਜ਼ੋਰਾ ਸਿੰਘ ਦੀ ਹਾਜ਼ਰੀ ਵਿਚ ਐਮਓਯੂ ਤੇ ਹਸਤਾਖਰ ਕੀਤੇ। ਇਸ ਭਾਈਵਾਲੀ ਰਾਹੀਂ ਬੀਟੈਕ ਸੀਐਸਈ (ਏਆਈ) ਵਿਦਿਆਰਥੀਆਂ ਨੂੰ ਹੱਥੀਂ ਏਆਈ ਸਿਖਲਾਈ, ਅੰਤਰਰਾਸ਼ਟਰੀ ਖੋਜ ਮਾਰਗਦਰਸ਼ਨ ਅਤੇ ਨਵੀਨਤਾ ਅਧਾਰਤ ਅਨੁਭਵ ਮਿਲਣਗੇ। ਨੀਵਏਆਈ ਦੀ ਗਲੋਬਲ ਲੀਡਰਸ਼ਿਪ ਵਿਚ ਡਾ. ਅਰਜੁਨ ਸਿੰਘ ਬੇਦੀ (24 ਸਾਲ ਗੂਗਲ, ਮਾਈਕ੍ਰੋਸਾਫਟ), ਲੌਰੇਂਟ ਜੈਰੀ, ਸ਼ਿਖਰ ਦੂਬੇ ਅਤੇ ਸ਼ਿਵੇਂਦਰ ਸੋਫਤ ਸ਼ਾਮਲ ਸਨ। ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਇਹ ਭਾਈਵਾਲੀ ਡੀਬੀਯੂ ਨੂੰ ਭਵਿੱਖ-ਤਿਆਰ ਸਿੱਖਿਆ, ਗਲੋਬਲ ਐਕਸਪੋਜ਼ਰ ਤੇ ਉਦਯੋਗ ਏਕੀਕਰਨ ਵਿੱਚ ਅੱਗੇ ਵਧਾਉਂਦੀ ਹੈ। ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਦੱਸਿਆ ਕਿ ਇਹ ਗਠਜੋੜ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੀਐਚਡੀ ਮੈਂਟਰਸ਼ਿਪ ਅਤੇ ਵਿਹਾਰਕ ਏਆਈ ਐਪਲੀਕੇਸ਼ਨਾਂ ਨਾਲ ਜੋੜੇਗਾ। ਉਨ੍ਹਾ ਕਿਹਾ ਕਿ ਇਸ ਸਮਝੌਤੇ ਨਾਲ ਡੀਬੀਯੂ ਨੇ ਭਾਰਤ ’ਚ ਏਆਈ ਸਿੱਖਿਆ ਦੇ ਮਿਆਰ ਨੂੰ ਨਵੀਂ ਉਚਾਈ ਦਿੱਤੀ ਹੈ।