ਗੁਰਪਾਲ ਸਿੰਘ ਉਰਫ ਭੱਲਾ ਅਤੇ ਭਗਵੰਤ ਸਿੰਘ ਸਵਾਰ ਸਨ।ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ ਦੀ ਹਾਜ਼ਰੀ ਵਿੱਚ ਟਰਾਲੇ ਦੀ ਲਈ ਗਈ ਦੌਰਾਨ ਕੈਬਿਨ ਵਿੱਚੋਂ 20 ਕਿੱਲੋ ਭੁੱਕੀ ਅਤੇ 7 ਕਿੱਲੋ 400 ਗ੍ਰਾਮ ਅਫ਼ੀਮ ਬਰਾਮਦ ਹੋਈ।ਜਿਸ ਉਪਰੰਤ ਮਿਲੀ ਇਨਪੁਟ ਦੇ ਅਧਾਰ ‘ਤੇ ਸੀ.ਆਈ.ਏ. ਦੀ ਟੀਮ ਨੇ ਫਲੋਟਿੰਗ ਰੈਸਟੋਰੈਂਟ ਨੇੜਿਓਂ ਲਖਵੀਰ ਸਿੰਘ ਉਰਫ ਲੱਖੀ ਅਤੇ ਰਾਜੇਸ਼ ਧਵਨ ਉਰਫ ਸੋਨੂੰ ਨੂੰ ਵੀ ਗ੍ਰਿਫਤਾਰ ਕਰ ਲਿਆ।ਮਾਮਲੇ ਦੀ ਸੁਣਾਈ ਦੌਰਾਨ ਗੈਰਹਾਜ਼ਰ ਰਹਿਣ ‘ਤੇ ਅਦਾਲਤ ਨੇ ਭਗਵੰਤ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ।

ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ ਕਰੀਬ ਸੱਤ ਸਾਲ ਪਹਿਲਾਂ ਸੀ.ਆਈ.ਏ. ਸਟਾਫ਼ ਸਰਹਿੰਦ ਵੱਲ਼ੋਂ ਅਫ਼ੀਮ ਅਤੇ ਭੁੱਕੀ ਬਰਾਮਦਗੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਚੋਂ ਤਿੰਨ ਨੂੰ ਸਥਾਨਕ ਅਦਾਲਤ ਵੱਲੋਂ ਕੈਦ ਅਤੇ ਜ਼ੁਰਮਾਨੇ ਦੀ ਸਜ਼ਾ ਸੁਣਾਏ ਜਾਣ ਦੀ ਸੂਚਨਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ 16/4/19 ਨੂੰ ਥਾਣਾ ਸਰਹਿੰਦ ਵਿਖੇ ਅ/ਧ 15,18,29/61/85 ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤੇ ਗਏ ਮੁਕੱਦਮੇ ਵਿੱਚ ਗੁਰਪਾਲ ਸਿੰਘ ਉਰਫ ਭੱਲਾ(28),ਭਗਵੰਤ ਸਿੰਘ,ਲਖਵੀਰ ਸਿੰਘ ਉਰਫ ਲੱਖੀ ਵਾਸੀਆਨ ਅਮਲੋਹ ਅਤੇ ਰਾਜੇਸ਼ ਧਵਨ ਉਰਫ ਸੋਨੂੰ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਗ੍ਰਿਫਤਾਰ ਕਰਦੇ ਹੋਏ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਸੀ.ਆਈ.ਏ. ਦੀ ਟੀਮ ਨੂੰ ਮੁਖਬਰੀ ਮਿਲੀ ਸੀ ਕਿ ਗੁਰਪਾਲ ਸਿੰਘ ਉਰਫ ਭੱਲਾ ਅਤੇ ਭਗਵੰਤ ਸਿੰਘ ਜਿਹਨਾਂ ਕੋਲ ਟਰਾਲਾ(ਘੋੜਾ) ਨੰਬਰ ਪੀ.ਬੀ.11.ਏ.ਐਨ-7757 ਹੈ ਲਖਵੀਰ ਸਿੰਘ ਉਰਫ ਲੱਖੀ ਅਤੇ ਰਾਜੇਸ਼ ਧਵਨ ਉਰਫ ਸੋਨੂੰ ਨਾਲ ਮਿਲ ਕੇ ਬਾਹਰਲੇ ਸੂਬਿਆਂ ਤੋਂ ਸਸਤੇ ਭਾਅ ‘ਤੇ ਅਫ਼ੀਮ ਭੁੱਕੀ ਲਿਆ ਕੇ ਇਥੇ ਮਹਿੰਗੇ ਭਾਅ ਤੇ ਵੇਚਣ ਦਾ ਧੰਦਾ ਕਰਦੇ ਹਨ।
ਲਖਵੀਰ ਸਿੰਘ ਉਰਫ ਲੱਖੀ ਅਤੇ ਰਾਜੇਸ਼ ਧਵਨ ਉਰਫ ਸੋਨੂੰ ਨੇ ਉਹਨਾਂ ਨੂੰ ਭੁੱਕੀ ਤੇ ਅਫ਼ੀਮ ਖਰੀਦਣ ਲਈ ਦੋ ਲੱਖ ਰੁਪਏ ਟਰਾਂਸਫਰ ਕੀਤੇ ਸਨ ਤੇ ਅੱਜ ਗੁਰਪਾਲ ਸਿੰਘ ਉਰਫ ਭੱਲਾ ਅਤੇ ਭਗਵੰਤ ਸਿੰਘ ਟਰਾਲੇ ‘ਚ ਅਫ਼ੀਮ ਤੇ ਭੁੱਕੀ ਲੈ ਕੇ ਅੰਬਾਲਾ ਸਾਈਡ ਤੋਂ ਮੰਡੀ ਗੋਬਿੰਦਗੜ੍ਹ ਨੂੰ ਆ ਰਹੇ ਹਨ।ਜਿਸ ‘ਤੇ ਸੀ.ਆਈ.ਏ. ਸਟਾਫ਼ ਸਰਹਿੰਦ ਦੀ ਟੀਮ ਨੇ ਸਰਹਿੰਦ ਜੀ.ਟੀ. ਰੋਡ ਤੇ ਨਾਕਾਬੰਦੀ ਕਰਦੇ ਹੋਏ ਉਕਤ ਟਰਾਲੇ(ਘੋੜਾ) ਨੂੰ ਕਾਬੂ ਕੀਤਾ ਜਿਸ ਵਿੱਚ ਗੁਰਪਾਲ ਸਿੰਘ ਉਰਫ ਭੱਲਾ ਅਤੇ ਭਗਵੰਤ ਸਿੰਘ ਸਵਾਰ ਸਨ।ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ ਦੀ ਹਾਜ਼ਰੀ ਵਿੱਚ ਟਰਾਲੇ ਦੀ ਲਈ ਗਈ ਦੌਰਾਨ ਕੈਬਿਨ ਵਿੱਚੋਂ 20 ਕਿੱਲੋ ਭੁੱਕੀ ਅਤੇ 7 ਕਿੱਲੋ 400 ਗ੍ਰਾਮ ਅਫ਼ੀਮ ਬਰਾਮਦ ਹੋਈ।ਜਿਸ ਉਪਰੰਤ ਮਿਲੀ ਇਨਪੁਟ ਦੇ ਅਧਾਰ ‘ਤੇ ਸੀ.ਆਈ.ਏ. ਦੀ ਟੀਮ ਨੇ ਫਲੋਟਿੰਗ ਰੈਸਟੋਰੈਂਟ ਨੇੜਿਓਂ ਲਖਵੀਰ ਸਿੰਘ ਉਰਫ ਲੱਖੀ ਅਤੇ ਰਾਜੇਸ਼ ਧਵਨ ਉਰਫ ਸੋਨੂੰ ਨੂੰ ਵੀ ਗ੍ਰਿਫਤਾਰ ਕਰ ਲਿਆ।ਮਾਮਲੇ ਦੀ ਸੁਣਾਈ ਦੌਰਾਨ ਗੈਰਹਾਜ਼ਰ ਰਹਿਣ ‘ਤੇ ਅਦਾਲਤ ਨੇ ਭਗਵੰਤ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ।
ਮੁਕੱਦਮੇ ਸਬੰਧੀ ਪ੍ਰੌਸੀਕਿਊਸ਼ਨ ਅਤੇ ਬਚਾਅ ਪੱਖ ਵੱਲੋ ਪੇਸ਼ ਕੀਤੇ ਗਏ ਸਬੂਤਾਂ, ਗਵਾਹਾਂ ਅਤੇ ਦਲੀਲਾਂ ਨੂੰ ਵਿਚਾਰਨ ਤੋਂ ਬਾਅਦ ਫ਼ਤਹਿਗੜ੍ਹ ਸਾਹਿਬ ਦੀ ਸਪੈਸ਼ਲ ਅਦਾਲਤ ਨੇ ਗੁਰਪਾਲ ਸਿੰਘ ਉਰਫ ਭੱਲਾ,ਲਖਵੀਰ ਸਿੰਘ ਉਰਫ ਲੱਖੀ ਅਤੇ ਰਾਜੇਸ਼ ਧਵਨ ਉਰਫ ਸੋਨੂੰ ਨੂੰ ਮਾਮਲੇ ਵਿੱਚ ਅ/ਧ 18/61/85 ਐਨ.ਡੀ.ਪੀ.ਐਸ. ਐਕਟ ਤਹਿਤ ਦੋਸ਼ੀ ਮੰਨਦੇ ਹੋਏ 12-12 ਸਾਲ ਕੈਦ ਬਾਮੁਸ਼ੱਕਤ ਤੇ 1-1 ਲੱਖ ਰੁਪਏ ਜ਼ੁਰਮਾਨਾ ਤੇ ਇਸੇ ਮਾਮਲੇ ਵਿੱਚ ਅ/ਧ 15(ਬੀ)/61/85 ਐਨ.ਡੀ.ਪੀ.ਐਸ. ਐਕਟ ਤਹਿਤ ਵੀ ਦੋਸ਼ੀ ਮੰਨਦੇ ਹੋਏ 2-2 ਸਾਲ ਕੈਦ ਬਾਮੁਸ਼ੱਕਤ ਤੇ 20-20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।