ਹਰਬੰਸਪੁਰਾ ਵਿਚ ਸੀਐਮ ਦੀ ਯੋਗਸ਼ਾਲਾ ਜਾਰੀ
ਹਰਬੰਸਪੁਰਾ ਵਿੱਚ ਸੀਐਮ ਦੀ ਯੋਗਸ਼ਾਲਾ ਜਾਰੀ
Publish Date: Fri, 16 Jan 2026 05:09 PM (IST)
Updated Date: Fri, 16 Jan 2026 05:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ‘ਸੀਐਮ ਦੀ ਯੋਗਸ਼ਾਲਾ’ ਮੁਹਿੰਮ ਤਹਿਤ ਪਿੰਡ ਹਰਬੰਸਪੁਰਾ ਵਿਚ ਰੋਜ਼ਾਨਾ ਸਵੇਰੇ ਯੋਗ ਕਲਾਸਾਂ ਜਾਰੀ ਹਨ। ਇਕ ਭਾਗੀਦਾਰ ਹਰਦੀਪ ਨੇ ਦੱਸਿਆ ਕਿ ਯੋਗ ਅਭਿਆਸ ਨਾਲ ਉਨ੍ਹਾਂ ਦੀ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਗਈ ਅਤੇ ਹੁਣ ਉਹ ਬਿਨਾਂ ਦਵਾਈਆਂ ਦੇ ਚੰਗੀ ਨੀਂਦ ਲੈਂਦੇ ਹਨ। ਜ਼ਿਲ੍ਹਾ ਕੋਆਰਡੀਨੇਟਰ ਰਮਨਜੀਤ ਕੌਰ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਮਕਸਦ ਨਾਗਰਿਕਾਂ ਨੂੰ ਰੋਗ-ਮੁਕਤ ਅਤੇ ਤਣਾਅ-ਰਹਿਤ ਜੀਵਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਆਪਣੇ ਇਲਾਕੇ ਵਿਚ ਯੋਗਸ਼ਾਲਾ ਸ਼ੁਰੂ ਕਰਵਾਉਣ ਲਈ ਲੋਕ 25 ਵਿਅਕਤੀਆਂ ਦਾ ਗਰੁੱਪ ਬਣਾ ਕੇ ਟੋਲ-ਫ੍ਰੀ ਨੰਬਰ 76694-00500 ਤੇ ਮਿਸ ਕਾਲ ਕਰਨ।