ਮਸ਼ੀਨ ਨਾਲ ਗੰਨੇ ਦੀ ਹੋ ਰਹੀ ਕਟਾਈ ਦੀ ਕੀਤੀ ਚੈਕਿੰਗ
ਮਸ਼ੀਨ ਨਾਲ ਗੰਨੇ ਦੀ ਹੋ ਰਹੀ ਕਟਾਈ ਦੀ ਕੀਤੀ ਚੈਕਿੰਗ
Publish Date: Sat, 17 Jan 2026 04:11 PM (IST)
Updated Date: Sat, 17 Jan 2026 04:12 PM (IST)

ਗੁਰਚਰਨ ਜੰਜੂਆ, ਪੰਜਾਬੀ ਜਾਗਰਣ ਅਮਲੋਹ : ਅਗਾਂਹਵਧੂ ਕਿਸਾਨ ਆਲਮਦੀਪ ਸਿੰਘ ਦੇ ਖੇਤਾਂ ਵਿਚ ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ, ਡਾਇਰੈਕਟਰ ਖੇਤਰੀ ਖੋਜ ਕੇਂਦਰ ਕਪੂਰਥਲਾ ਡਾ. ਗੁਲਜ਼ਾਰ ਸਿੰਘ ਸੰਘੇੜਾ, ਨਾਹਰ ਸ਼ੂਗਰ ਮਿੱਲ ਦੇ ਵੀ, ਪੀ, ਕੇਨ ਸੁਧੀਰ ਕੁਮਾਰ, ਮੈਨੇਜਰ ਅਨੁਜ ਮਲਿਕ, ਗੰਨਾ ਇੰਸਪੈਕਟਰ ਮੋਹਨ ਸਿੰਘ ਅਤੇ ਸਮੁੱਚੀ ਟੀਮ ਵੱਲੋਂ ਗੰਨਾ ਹਾਰਵੈਸਟਰ ਮਸੀਨ ਦੀ ਕਟਾਈ ਕੀਤੀ ਹੋਈ ਗੰਨੇ ਵਿਚਲੀ ਬਾਈਡਿੰਗ ਮਟੈਰੀਅਲ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਮਸੀਨ ਨਾਲ ਬਹੁਤ ਹੀ ਵਧੀਆ ਢੰਗ ਨਾਲ ਕਟਾਈ ਹੋ ਰਹੀ ਸੀ। ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਨੇ ਕਿਹਾ ਕਿ ਸਾਨੂੰ ਗੰਨੇ ਦੀ ਬਿਜਾਈ ਟਰੈਂਚ ਵਿਧੀ ਰਾਂਹੀ ਫਿਰ 4 ਜਾਂ 5 ਫੁੱਟ ਤੇ ਦੋਹਰੀ ਕਤਾਰ ਨਾਲ ਗੰਨੇ ਦੀ ਬਿਜਾਈ ਕਰਨੀ ਚਾਹੀਦੀ ਹੈ। ਇਸ ਵਿਧੀ ਨਾਲ ਬਿਜਾਈ ਕੀਤੀ ਹੋਈ ਮਸੀਨ ਨਾਲ ਕਟਾਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਗੰਨੇ ਦੇ ਝਾੜ ਵਿਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲੇਵਰ ਦੀ ਬਹੁਤ ਸਮੱਸਿਆਂ ਆਵੇਗੀ ਇਸ ਸਮੱਸਿਆਂ ਦੇ ਹੱਲ ਲਈ ਸਾਨੂੰ ਮਸ਼ੀਨੀਕਰਨ ਤੇ ਆਉਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਕਣਕ, ਝੋਨੇ ਦੇ ਬਦਲ ਲਈ ਗੰਨਾ ਹੀ ਇਕ ਲਾਹੇਵੰਦ ਫ਼ਸਲ ਹੈ। ਗੰਨੇ ਦੀ ਕਾਸ਼ਤ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਜਿਵੇਂ ਕਿ ਗੰਨੇ ਦੀ ਕਟਾਈ ਵਾਲੀਆਂ ਮਸ਼ੀਨਾਂ ਅਤੇ ਗੰਨੇ ਵਿਚ ਵਰਤਣ ਵਾਲੇ ਸੰਦਾਂ ਤੇ ਸਬਸਿਡੀ ਦਿੰਦੀ ਹੈ। ਜੋ ਕਿ ਕਿਸਾਨ ਆਪਣਾ ਇਕ ਗਰੁੱਪ ਬਣਾ ਕੇ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਦਾ ਲਾਹਾ ਲੈ ਸਕਦੇ ਹਨ। ਇਸ ਮੌਕੇ ਅਗਾਂਹਵਧੂ ਕਿਸਾਨ ਦਰਸ਼ਨ ਸਿੰਘ, ਰਾਜਵੀਰ ਸਿੰਘ ਹਰਜਿੰਦਰ ਸਿੰਘ, ਰਣਜੀਤ ਸਿੰਘ ਪਾਲ ਸਿੰਘ, ਹਰਜੀਤ ਸਿੰਘ, ਅਤੇ ਹੋਰ ਕਿਸਾਨ ਮੌਜੂਦ ਸਨ।