ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕੈਂਸਰ ਜਾਗਰੂਕਤਾ ਕੈਂਪ ਅੱਜ
ਭਾਰਤ ਵਿਕਾਸ ਪ੍ਰੀਸ਼ਦ ਅਮਲੋਹ ਵੱਲੋਂ ਕੈਂਸਰ ਜਾਗਰੂਕਤਾ ਕੈਂਪ ਅੱਜ
Publish Date: Sat, 31 Jan 2026 05:27 PM (IST)
Updated Date: Sat, 31 Jan 2026 05:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਕੈਂਸਰ ਵਰਗੀ ਘਾਤਕ ਬਿਮਾਰੀ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਸ਼ੁਰੂਆਤੀ ਪਛਾਣ ਲਈ ਭਾਰਤ ਵਿਕਾਸ ਪ੍ਰੀਸ਼ਦ ਅਮਲੋਹ ਵੱਲੋਂ 1 ਫਰਵਰੀ ਨੂੰ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਮੁਫ਼ਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਾਇਆ ਜਾ ਰਿਹਾ ਹੈ। ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਐੱਸਬੀਆਈ ਕਾਰਡਸ ਅਤੇ ਪੇਮੈਂਟ ਸਰਵਿਸ ਲਿਮਟਿਡ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਇਸ ਕੈਂਪ ਵਿੱਚ ਐੱਨਆਰਆਈ ਸਮਾਜ ਸੇਵੀ ਡਾ. ਕੁਲਵੰਤ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਪ੍ਰੀਸ਼ਦ ਦੇ ਸੈਕਟਰੀ ਚਰਨਜੀਤ ਕੁਮਾਰ ਅਤੇ ਸੁਸਾਇਟੀ ਦੇ ਪ੍ਰੈੱਸ ਸਕੱਤਰ ਜਰਨੈਲ ਸਿੰਘ ਸਹੋਤਾ ਨੇ ਦੱਸਿਆ ਕਿ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਮੁਫ਼ਤ ਜਾਂਚ ਕੀਤੀ ਜਾਵੇਗੀ। ਖਾਸ ਤੌਰ ’ਤੇ ਔਰਤਾਂ ਵਿੱਚ ਵੱਧ ਰਹੇ ਬ੍ਰੈਸਟ ਕੈਂਸਰ ਲਈ ਮੈਮੋਗ੍ਰਾਫੀ, ਮੂੰਹ-ਗਲੇ ਦੇ ਕੈਂਸਰ ਅਤੇ ਬਲੱਡ ਕੈਂਸਰ ਦੀ ਜਾਂਚ ਦੇ ਪ੍ਰਬੰਧ ਹੋਣਗੇ। ਨਾਲ ਹੀ ਮੁਫ਼ਤ ਦਵਾਈਆਂ ਅਤੇ ਜੀਵਨਸ਼ੈਲੀ ਬਾਰੇ ਕਾਊਂਸਲਿੰਗ ਵੀ ਦਿੱਤੀ ਜਾਵੇਗੀ। ਕੈਂਪ ਨੂੰ ਸਟੇਟ ਬੈਂਕ ਆਫ ਇੰਡੀਆ (ਬ੍ਰਾਂਚ ਅਮਲੋਹ), ਆੜ੍ਹਤੀ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਪਰਮਵੀਰ ਸਿੰਘ ਮਾਂਗਟ, ਕਮਲ ਭੰਗੂ ਅਤੇ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ।