ਆਯੁਸ਼ ਮੈਡੀਕਲ ਕੈਂਪ ਲਾਇਆ
ਜਰੂਰੀ : ਆਯੁਸ਼ ਮੈਡੀਕਲ ਕੈਂਪ ਦਾ ਆਯੋਜਨ
Publish Date: Sat, 31 Jan 2026 05:07 PM (IST)
Updated Date: Sat, 31 Jan 2026 05:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਡਾਇਰੈਕਟਰ ਆਯੁਰਵੇਦਾ, ਡਾਇਰੈਕਟਰ ਹੋਮਿਓਪੈਥੀ ਪੰਜਾਬ, ਜ਼ਿਲ੍ਹਾ ਪ੍ਰਸ਼ਾਸਨ ਫਤਿਹਗੜ੍ਹ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜਿਲਾ ਆਯੁਰਵੈਦਿਕ/ਯੂਨਾਨੀ ਅਫਸਰ ਡਾ. ਮੰਜੂ, ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾ. ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਸ੍ਰੀ ਗੁਰਦੁਆਰਾ ਸਾਹਿਬ ਪੰਜਵੀਂ ਪਾਤਸ਼ਾਹੀ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 276 ਮਰੀਜ਼ਾਂ ਨੂੰ ਆਯੁਰਵੈਦਿਕ ਦਵਾਈਆਂ ਅਤੇ 238 ਮਰੀਜ਼ਾਂ ਨੂੰ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਗਈਆਂ। ਕੁੱਲ 514 ਦਾ ਚੈੱਕਅਪ ਕੀਤਾ ਗਿਆ। ਇਸ ਕੈਂਪ ਵਿੱਚ ਡਾ. ਸੰਦੀਪ ਏਐੱਮਓ, ਡਾ. ਕਾਮਨਾ ਬਾਵਾ ਏਐੱਮਓ, ਅਮਰੀਕ ਸਿੰਘ ਉਪ ਵੈਦ, ਗੁਰਸੇਵਕ ਸਿੰਘ ਉਪ ਵੈਦ, ਜਤਿੰਦਰ ਸਿੰਘ ਅਟੈਂਡੈਂਟ, ਡਾ. ਮਨਵਿੰਦਰ ਕੌਰ ਐੱਚਐੱਮਓ, ਡਾ. ਰਜਿੰਦਰ ਕੌਰ ਐੱਚਐੱਮਓ, ਪਰਮਜੀਤ ਕੌਰ, ਸਰਬਜੀਤ ਸਿੰਘ ਰਿਟਾਇਰਡ ਫਾਰਮਾਸਿਸਟ ਮਹਿੰਦਰ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰਾ ਸਹਿਯੋਗ ਕੀਤਾ ਗਿਆ ਅਤੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ।