ਰੇਲਵੇ ਟਰੈਕ ’ਤੇ ਮਿਲੀ ਔਰਤ ਦੀ ਲਾਸ਼
ਰੇਲਵੇ ਟਰੈਕ ’ਤੇ ਮਿਲੀ ਨੌਜਵਾਨ ਔਰਤ ਦੀ ਲਾਸ਼
Publish Date: Sat, 17 Jan 2026 06:22 PM (IST)
Updated Date: Sat, 17 Jan 2026 06:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, •ਫਤਹਿਗੜ੍ਹ ਸਾਹਿਬ : ਰੇਲਵੇ ਸਟੇਸ਼ਨ ਸਰਹਿੰਦ ਤੇ ਮੰਡੀ ਗੋਬਿੰਦਗੜ੍ਹ ਵਿਚਕਾਰ ਰੇਲਵੇ ਟਰੈਕ ’ਤੇ ਇੱਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਔਰਤ ਦੀ ਪਛਾਣ ਨਾ ਹੋਣ ’ਤੇ ਰੇਲਵੇ ਪੁਲਿਸ ਨੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਫਤਹਿਗੜ੍ਹ ਵਿਖੇ ਪਛਾਣ ਲਈ ਰੱਖਵਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਆਰਪੀ ਥਾਣਾ ਸਰਹਿੰਦ ਦੇ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਰੇਲਵੇ ਟਰੈਕ ਸਰਹਿੰਦ ਮੰਡੀ ਗੋਬਿੰਦਗੜ੍ਹ ਵਿਚਕਾਰ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇੱਕ ਟਰੇਨ ਦੀ ਲਪੇਟ ਵਿਚ ਆਉਣ ਨਾਲ ਉਕਤ ਔਰਤ ਦੀ ਮੌਤ ਹੋ ਗਈ। ਸ਼ਨਾਖਤ ਲਈ ਲਾਸ਼ 72 ਘੰਟੇ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ। ਮ੍ਰਿਤਕ ਔਰਤ ਨੇ ਹਰੇ ਰੰਗ ਦੀ ਸਾੜੀ ਪਾਈ ਹੋਈ ਹੈ ਬਾਂਹ ’ਤੇ ਸੁਰਮੇਂ ਨਾਲ ਸ਼ੰਕਰ ਚੌਧਰੀ ਖ਼ੁਦਵਾਇਆ ਹੋਇਆ ਹੈ। ਉਮਰ ਤਕਰੀਬਨ 42 ਸਾਲ ਲੱਗਦੀ ਹੈ।