ਲਿਵ ਇੰਨ ਰਿਲੇਸ਼ਨ ਵਿਚ ਰਹਿਣ ’ਤੇ ਕੁੱਟਮਾਰ
ਲਿਵ ਇੰਨ ਰਿਲੇਸ਼ਨ ਵਿਚ ਰਹਿਣ ਤੇ ਕੁੱਟਮਾਰ
Publish Date: Thu, 29 Jan 2026 06:18 PM (IST)
Updated Date: Thu, 29 Jan 2026 06:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਪੁਲਿਸ ਵੱਲੋਂ ਕਥਿਤ ਕੁੱਟਮਾਰ ਦੇ ਮਾਮਲੇ ਵਿਚ ਪੰਜ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਲਵੀਰ ਕੌਰ ਵਾਸੀ ਨਸਰਾਲੀ, ਮੰਡੀ ਗੋਬਿੰਦਗੜ੍ਹ ਨੇ ਸ਼ਿਕਾਇਤ ਦਿੱਤੀ ਸੀ ਕਿ ਕੁੱਝ ਵਿਆਕਤੀਆਂ ਨੇ ਕਥਿਤ ਤੌਰ ’ਤੇ ਘਰ ਅੰਦਰ ਵੜ ਕੇ ਤੇਜ਼ ਧਾਰ ਹਥਿਆਰ ਨਾਲ ਉਸ ਦੇ ਪਤੀ ਦੀ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਵਜ੍ਹਾ ਰੰਜ਼ਿਸ਼ ਇਹ ਹੈ ਕਿ ਮੁਜ਼ਲਮ ਬਲਵਿੰਦਰ ਕੌਰ ਦੀ ਲੜਕੀ ਜੋ ਕਿ ਮੁਲਜ਼ਮ ਗੁਰਤੇਜ ਸਿੰਘ ਨਾਲ ਸ਼ਾਦੀ ਸੁਦਾ ਸੀ, ਹੁਣ ਮੁਦੱਈ ਦੇ ਲੜਕੇ ਗੁਰਸੇਵਕ ਸਿੰਘ ਨਾਲ ਲਿਵ ਇੰਨ ਰਿਲੇਸ਼ਨ ਵਿਚ ਰਹਿੰਦੀ ਹੈ। ਪੁਲਿਸ ਨੇ ਬਲਵਿੰਦਰ ਕੌਰ, ਨਵਦੀਪ ਸਿੰਘ, ਗੁਰਤੇਜ ਸਿੰਘ, ਨਵਦੀਪ ਸਿੰਘ, ਪ੍ਰਗਟ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।