ਸਰਕਾਰ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਦੇ ਲਈ ਵਚਨਬੱਧ : ਵਿਧਾਇਕ ਰਾਏ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪਿੰਡ ਲਟੌਰ ਵਿਖੇ ਕੀਤਾ ਗਿਆ ਜਾਗਰੂਕਤਾ ਪ੍ਰੋਗਰਾਮ
Publish Date: Fri, 16 Jan 2026 05:22 PM (IST)
Updated Date: Fri, 16 Jan 2026 05:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬਲਾਕ ਸਰਹਿੰਦ ਦੇ ਪਿੰਡ ਲਟੌਰ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਹੇਠ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਅਤੇ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਸਰਕਾਰ ਆਪਣੇ ਮਕਸਦ ’ਚ ਉਦੋਂ ਹੀ ਕਾਮਯਾਬ ਹੋ ਸਕਦੀ ਹੈ ਅਗਰ ਸੂਬੇ ਦੀ ਜਨਤਾ ਸਰਗਰਮ ਸਹਿਯੋਗ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵੱਡੀ ਗਿਣਤੀ ’ਚ ਨੌਜਵਾਨ ਪੀੜ੍ਹੀ ਨੂੰ ਨਸ਼ੇ ਨੇ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਸੀ, ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਆਗਾਜ਼ ਕੀਤਾ ਗਿਆ, ਜਿਸ ਦੇ ਤਹਿਤ ਨਸ਼ਾ ਸਪਲਾਈ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਜੇਲਾਂ ਦੇ ਵਿੱਚ ਡੱਕਿਆ ਗਿਆ ਅਤੇ ਨਸ਼ਾ ਛੱਡਣ ਦੇ ਇਛੁੱਕ ਨੌਜਵਾਨਾਂ ਨੂੰ ਨਸ਼ਾ ਛਡਾਊ ਕੇਂਦਰਾਂ ’ਚ ਭਰਤੀ ਕਰਕੇ ਨਸ਼ਾ ਛਡਵਾਇਆ ਗਿਆ। ਨਸ਼ਾ ਤਸਕਰਾਂ ਦੇ ਘਰ ਢਾਹੇ ਗਏ। ਪੰਜਾਬ ਸਰਕਾਰ ਆਪਣੇ ਮਕਸਦ ਵਿਚ ਕਾਮਯਾਬ ਹੋਈ ਹੈ। ਹੁਣ ਦੂਜੇ ਪੜਾਅ ’ਚ ਮੁਹਿੰਮ ਚਲੀ ਗਈ। ਵਿਧਾਇਕ ਨੇ ਕਿਹਾ ਕਿ ਵਿਰੋਧੀ ਧਿਰਾਂ ਨਹੀਂ ਚਾਹੁੰਦੀਆਂ ਕਿ ਪੰਜਾਬ ਵਿੱਚੋਂ ਅਜਿਹੀਆਂ ਅਲਾਹਮਤਾਂ ਖ਼ਤਮ ਹੋਣ। ਇਸ ਮੌਕੇ ਡਾ. ਸੁਰਿੰਦਰ ਸਿੰਘ ਐੱਸਐੱਮਓ ਚਨਾਰਥਲ ਕਲਾਂ, ਗੁਰਜੀਤ ਸਿੰਘ ਬਿੱਟਾ ਬਲਾਕ ਸੰਮਤੀ ਮੇਂਬਰ, ਸਰਪੰਚ ਰੋਹਿਤ ਸਿੰਗਲਾ, ਸਾਬਕਾ ਸਰਪੰਚ ਮਨਜੀਤ ਸਿੰਘ ਸਾਬਕਾ ਸਰਪੰਚ ਹਰਨੇਕ ਸਿੰਘ ਦਿਆਲ ਸਿੰਘ ਤਰਸੇਮ ਦਾਸ ਬਲਜੀਤ ਸਿੰਘ ਜਰਨੈਲ ਸਿੰਘ ਰਣਜੀਤ ਸਿੰਘ ਬਹਾਦਰ ਅਲੀ ਹਰਪ੍ਰੀਤ ਸਿੰਘ ਹਰਿੰਦਰ ਸਿੰਘ ਪੰਚ ਬਹਾਦਰ ਅਲੀ, ਪੀ ਏ ਸਤੀਸ਼ ਕੁਮਾਰ ਲਟੌਰ, ਰਣਧੀਰ ਸਿੰਘ, ਗਿਆਨ ਸਿੰਘ, ਦਰਸ਼ਨ ਸਿੰਘ, ਪੰਚ ਰਫੀਕ ਮੁਹੰਮਦ ਐਸਐਚਓ ਮੂਲੇਪੁਰ ਜਤਿੰਦਰ ਪਾਲ ਆਦਿ ਵੀ ਮੌਜੂਦ ਸਨ।