ਅਨਹਦ ਨੂੰ 20 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਕੀਤਾ ਸਨਮਾਨਿਤ
ਅਨਹਦ ਨੂੰ 20 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਕੀਤਾ ਸਨਮਾਨਿਤ
Publish Date: Sun, 23 Nov 2025 05:27 PM (IST)
Updated Date: Sun, 23 Nov 2025 05:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਵੱਲੋਂ ਸਕੂਲ ਪੱਧਰੀ ਪੇਂਟਿੰਗ ਮੁਕਾਬਲੇ-2025 ’ਚ ਗੋਬਿੰਦਗੜ੍ਹ ਪਬਲਿਕ ਸਕੂਲ ਦੇ ਵਿਦਿਆਰਥੀ ਅਨਹਦ ਸਿੰਘ (ਕਲਾਸ 8ਵੀਂ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਚਕੂਲਾ ਵਿਖੇ ਹੋਏ ਰਾਜ ਪੱਧਰੀ ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਸਾਲ ਦੇਸ਼ ਭਰ ਤੋਂ ਲਗਭਗ 25 ਲੱਖ ਵਿਦਿਆਰਥੀਆਂ ਨੇ ਮੁਕਾਬਲੇ ’ਚ ਹਿੱਸਾ ਲਿਆ ਸੀ। ਅਨਹਦ ਸਿੰਘ ਨੇ ਊਰਜਾ ਬੱਚਤ ਅਤੇ ਸੁਰੱਖਿਅਤ ਵਰਤੋਂ ਦੇ ਵਿਸ਼ੇ ’ਤੇ ਬਣਾਈ ਆਪਣੀ ਪ੍ਰਭਾਵਸ਼ਾਲੀ ਪੇਂਟਿੰਗ ਰਾਹੀਂ ਜੱਜਾਂ ਨੂੰ ਪ੍ਰਭਾਵਿਤ ਕੀਤਾ ਅਤੇ ਤੀਜੇ ਸਥਾਨ ’ਤੇ ਤਗ਼ਮਾ, ਸਰਟੀਫਿਕੇਟ ਤੇ 20,000 ਰੁਪਏ ਦੀ ਇਨਾਮੀ ਰਾਸ਼ੀ ਜਿੱਤੀ। ਇਸ ਮੌਕੇ ਸਕੂਲ ਵਿੱਚ ਚੇਅਰਮੈਨ ਰਾਜ ਗੋਇਲ, ਸੈਕਟਰੀ ਨਿਤਿਨ ਸੱਗੜ, ਖ਼ਜ਼ਾਨਚੀ ਪਵਨ ਸਚਦੇਵਾ, ਮੈਂਬਰ ਅਤੁਲ ਅਗਰਵਾਲ, ਪਿਆਰਾ ਸਿੰਘ ਕਲਸੀ, ਨਰੇਸ਼ ਅਗਰਵਾਲ, ਅਜੇ ਗੋਇਲ, ਰਾਹੁਲ ਗੋਇਲ, ਚਰਨਜੀਤ ਕੌਰ ਕਲਸੀ, ਨੇਹਾ ਸ਼ਾਰਧਾ, ਸ਼ਿਪਰਾ ਗੋਇਲ, ਰਚਨਾ ਸੱਗੜ, ਨੀਰੂ ਅਗਰਵਾਲ, ਮਧੂ ਗੋਇਲ ਤੇ ਡਾ. ਨਿਸ਼ੀ (ਡਾਇਰੈਕਟਰ ਪੀਆਈਐੱਮਟੀ) ਨੇ ਮਿਲ ਕੇ ਅਨਹਦ ਸਿੰਘ ਨੂੰ 20,000 ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ। ਸਕੂਲ ਪ੍ਰਿੰਸੀਪਲ ਡਾ. ਨੀਰੂ ਅਰੋੜਾ ਨੇ ਦੱਸਿਆ ਕਿ ਅਨਹਦ ਸਿੰਘ ਹੁਣ ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਦਿੱਲੀ ਜਾਵੇਗਾ। ਉਨ੍ਹਾਂ ਅਨਹਦ ਦੀ ਮਿਹਨਤ ਤੇ ਰਚਨਾਤਮਕ ਸੋਚ ਦੀ ਸ਼ਲਾਘਾ ਕਰਦਿਆਂ ਉਸ ਦੇ ਮਾਰਗਦਰਸ਼ਕ ਅਧਿਆਪਕਾਂ ਮਿਸ ਦਿੱਵਿਆ ਜਯੋਤੀ ਤੇ ਮਿਸ ਹਰਪ੍ਰੀਤ ਕੌਰ ਦੀ ਲਗਨ ਨੂੰ ਵੀ ਸਰਾਹਿਆ।