ਸਾਰੇ ਧਰਮ ਮਾਨਵਤਾ ਦਾ ਸੰਦੇਸ਼ ਦਿੰਦੇ ਹਨ : ਸੁਆਮੀ ਰਾਮ ਮੁਨੀ
ਸਾਰੇ ਧਰਮ ਮਾਨਵਤਾ ਦਾ ਸੰਦੇਸ਼ ਦਿੰਦੇ ਹਨ : ਸੁਆਮੀ ਰਾਮ ਮੁਨੀ ਜੀ
Publish Date: Mon, 01 Dec 2025 04:50 PM (IST)
Updated Date: Mon, 01 Dec 2025 04:53 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਹਰਿ ਮਹਾਰਾਜ ਜੀ ਦੀ 42ਵੀਂ ਬਰਸੀ ਮੌਕੇ ਸ਼੍ਰੀ ਹਰੀ ਹਰ ਆਸ਼ਰਮ ਪਿੰਡ ਖਣਿਆਣ ਵਿਖੇ ਸਮਾਗਮ ਕਰਵਾਇਆ ਗਿਆ। ਮਹਾ ਮੰਡਲੇਸ਼ਵਰ ਸਵਾਮੀ ਰਾਮ ਮੁਨੀ ਨੇ ਦੱਸਿਆ ਕਿ ਇਸ ਮੌਕੇ ਹਵਨ ਕਰਵਾਇਆ ਗਿਆ, ਉਪਰੰਤ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ। ਸੁਆਮੀ ਰਾਮ ਮੁਨੀ ਜੀ ਨੇ ਦੱਸਿਆ ਕਿ ਹਰਿ ਜੀ ਮਹਾਰਾਜ ਵੱਲੋਂ ਇਸ ਆਸ਼ਰਮ ’ਚ ਲੰਬੇ ਸਮੇਂ ਤੱਕ ਤਪੱਸਿਆ ਕੀਤੀ ਗਈ ਹੈ। ਉਨ੍ਹਾਂ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਇਸ ਗੱਦੀ ਉੱਪਰ ਸੁਆਮੀ ਜਗਦੀਸ਼ ਮੁਨੀ ਜੀ ਬਿਰਾਜਮਾਨ ਹੋਏ। ਉਨ੍ਹਾਂ ਨੇ ਕਿਹਾ ਕਿ ਸਾਰੇ ਧਰਮ ਸਾਨੂੰ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੰਦੇ ਹਨ। ਸਾਨੂੰ ਸੰਤਾਂ ਮਹਾਂਪੁਰਸ਼ਾਂ ਦੀਆਂ ਬਰਸੀਆਂ ਸਮੇਂ-ਸਮੇਂ ਮਨਾਉਣੀਆਂ ਚਾਹੀਦੀਆਂ ਹਨ।