ਸਹਿਕਾਰਤਾ ਭਵਨ ਵਿਖੇ 72ਵਾਂ ਸਹਿਕਾਰੀ ਸਪਤਾਹ ਮਨਾਇਆ
ਸਹਿਕਾਰਤਾ ਭਵਨ ਵਿਖੇ 72ਵਾਂ ਸਹਿਕਾਰੀ ਸਪਤਾਹ ਮਨਾਇਆ
Publish Date: Fri, 21 Nov 2025 05:55 PM (IST)
Updated Date: Fri, 21 Nov 2025 05:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸਹਿਕਾਰਤਾ ਭਵਨ ਵਿਖੇ 72ਵਾਂ ਸਰਬ-ਭਾਰਤੀ ਸਹਿਕਾਰੀ ਸਪਤਾਹ ਧੂਮਧਾਮ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਚੇਅਰਮੈਨ ਜਗਦੀਸ਼ ਨੇ ਕਿਹਾ ਕਿ ਸਹਿਕਾਰੀ ਅਦਾਰੇ ਕਿਸਾਨਾਂ ਨੂੰ ਸਸਤੇ ਕਰਜ਼ੇ, ਖਾਦ-ਬੀਜ ਤੇ ਮਸ਼ੀਨਰੀ ਮੁਹੱਈਆ ਕਰਵਾ ਕੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਸਾਰੇ ਮੈਂਬਰਾਂ ਨੂੰ ਸਪਤਾਹ ਦੀ ਵਧਾਈ ਦਿੱਤੀ। ਜ਼ਿਲ੍ਹਾ ਮੈਨੇਜਰ ਕੇਂਦਰੀ ਸਹਿਕਾਰੀ ਬੈਂਕ ਦਵਿੰਦਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਬੈਂਕ ਨੇ ਜੇਐਲਜੀ ਗਰੁੱਪ ਸਕੀਮ ਤਹਿਤ ਹਜ਼ਾਰਾਂ ਔਰਤਾਂ ਨੂੰ ਰੁਜ਼ਗਾਰ ਦਿੱਤਾ ਹੈ ਤੇ ਵਸੂਲੀ 100 ਫ਼ੀਸਦੀ ਹੈ। ਬੈਂਕ ਲਗਾਤਾਰ ਮੁਨਾਫ਼ੇ ਵਿਚ ਚੱਲ ਰਿਹਾ ਹੈ। ਨੈਬਾਰਡ ਦੀ ਜ਼ਿਲ੍ਹਾ ਡੀਡੀਐੱਮ ਆਂਚਲ ਸ਼ਰਮਾ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਸਹਿਕਾਰਤਾ ਲਹਿਰ ਦੇ ਮੁੱਢਲੇ ਸਮਰਥਕ ਸਨ। ਹਰ ਸਾਲ 14 ਤੋਂ 20 ਨਵੰਬਰ ਤੱਕ ਸਹਿਕਾਰੀ ਸਪਤਾਹ ਮਨਾਇਆ ਜਾਂਦਾ ਹੈ। ਉਨ੍ਹਾਂ ਬੀਮਾ ਯੋਜਨਾ, ਅਟੱਲ ਪੈਨਸ਼ਨ ਯੋਜਨਾ ਤੇ ਵੱਖ-ਵੱਖ ਕਰਜ਼ਾ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਸੀਨੀਅਰ ਆਡੀਟਰ ਅਮਨਦੀਪ ਕੌਰ ਨੇ ਸਹਿਕਾਰੀ ਸਭਾਵਾਂ ਨੂੰ ਆਰਥਿਕ-ਸਮਾਜਿਕ ਵਿਕਾਸ ਦਾ ਮਜ਼ਬੂਤ ਸਾਧਨ ਦੱਸਿਆ ਤੇ ਚੰਗੇ ਵਿਅਕਤੀਆਂ ਨੂੰ ਚੁਣਨ ’ਤੇ ਜ਼ੋਰ ਦਿੱਤਾ। ਮਾਰਕਫੈਡ ਜ਼ਿਲ੍ਹਾ ਮੈਨੇਜਰ ਸੰਜੀਵ ਸ਼ਰਮਾ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਨਾ ਹੁੰਦੀਆਂ ਤਾਂ ਕਿਸਾਨ ਪ੍ਰਾਈਵੇਟ ਅਦਾਰਿਆਂ ਵੱਲੋਂ ਲੁੱਟੇ ਜਾਂਦੇ। ਕੇਂਦਰੀ ਬੈਂਕ ਸੀਨੀਅਰ ਮੈਨੇਜਰ ਰਜੇਸ਼਼ ਕੁਮਾਰ ਸਿੰਗਲਾ, ਪੀਏਡੀਬੀ ਜ਼ਿਲ੍ਹਾ ਮੈਨੇਜਰ ਪਵਨਪ੍ਰੀਤ ਸਿੰਘ, ਡੀਸੀਯੂ ਰਣਧੀਰ ਸਿੰਘ ਰਾਣਾ ਤੇ ਮਹਿੰਦਰ ਸਿੰਘ ਨੇ ਵੀ ਸਹਿਕਾਰਤਾ ਦੀ ਮਹੱਤਤਾ ’ਤੇ ਚਾਨਣਾ ਪਾਇਆ। ਸਮਾਗਮ ਵਿਚ ਰਣਧੀਰ ਸਿੰਘ ਗਰਗ, ਹਰਪ੍ਰੀਤ ਸਿੰਘ, ਜਸਪਾਲ ਸਿੰਘ, ਅਵਤਾਰ ਸਿੰਘ ਪਿਲਖਣੀ, ਹਰਜਿੰਦਰ ਸਿੰਘ ਭੰਗੂ, ਮਨਦੀਪ ਸਿੰਘ ਟਿਵਾਣਾ, ਨਿਧੀ ਛਿੰਬਾ, ਗੁਰਕੀਰਤ ਸਿੰਘ, ਗੁਰਜਿੰਦਰ ਸਿੰਘ ਲਾਡੀ, ਜਸਪਲਾਲ ਸਿੰਘ, ਦੀਪਕ ਮਟੂ, ਅਮਨ ਸੂਦ, ਅਮਨਦੀਪ ਸਿੰਘ, ਕਮਲਜੀਤ ਸਿੰਘ, ਰਣਜੀਤ ਸਿੰਘ ਘੋਲਾ, ਤਰਸੇਮ ਸਿੰਘ, ਜਗਤਾਰ ਸਿੰਘ, ਬੇਅੰਤ ਸਿੰਘ ਆਦਿ ਮੌਜੂਦ ਸਨ।