ਨਸ਼ੇ ਦਾ ਸੇਵਨ ਕਰਨ ਦੇ ਦੋਸ਼ ਹੇਠ 6 ਗ੍ਰਿਫ਼ਤਾਰ
ਨਸ਼ੇ ਦਾ ਸੇਵਨ ਕਰਨ ਦੇ ਦੋਸ਼ ਹੇਠ 6 ਗ੍ਰਿਫ਼ਤਾਰ
Publish Date: Wed, 28 Jan 2026 06:06 PM (IST)
Updated Date: Wed, 28 Jan 2026 06:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੁਲਿਸ ਨੇ ਨਸ਼ਾ ਕਰਨ ਦੇ ਦੋਸ਼ਾਂ ਹੇਠ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਕੀਤੇ ਹਨ। ਜਾਣਕਾਰੀ ਮੁਤਾਬਕ ਬਸੀ ਪਠਾਣਾਂ ਪੁਲਿਸ ਨੇ ਅਮਰੀਕ ਸਿੰਘ, ਮੂਲੇਪੁਰ ਪੁਲਿਸ ਨੇ ਪ੍ਰਿੰਸ, ਖਮਾਣੋਂ ਪੁਲਿਸ ਨੇ ਲਵਪ੍ਰੀਤ ਤੇ ਕਰਨਵੀਰ, ਮੰਡੀ ਗੋਬਿੰਦਗੜ੍ਹ ਪੁਲਿਸ ਨੇ ਵਿਕਾਸ ਕੁਮਾਰ ਤੇ ਜਗਨਦੀਪ ਸ਼ਰਮਾ ਦਾ ਡੋਪ ਟੈਸਟ ਕਰਵਾਇਆ ਜੋ ਪਾਜ਼ੇਟਿਵ ਆਇਆ।