4 ਜਣਿਆਂ ਦੇ ਡੋਪ ਟੈਸਟ ਆਏ ਪਾਜ਼ੇਟਿਵ
ਸ਼ੱਕ ਦੇ ਅਧਾਰ ਤੇ ਫੜੇ 4 ਜਣਿਆਂ ਦੇ ਡੋਪ ਟੈਸਟ ਪਾਜ਼ੇਟਿਵ ਆਏ
Publish Date: Wed, 21 Jan 2026 05:22 PM (IST)
Updated Date: Wed, 21 Jan 2026 05:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੁਲਿਸ ਵੱਲੋਂ ਸ਼ੱਕ ਦੇ ਆਧਾਰ ਤੇ ਫੜੇ 4 ਵਿਅਕਤੀਆਂ ਦੇ ਡੋਪ ਟੈਸਟ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿਚ ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਫੜਿਆ ਬਲਵਿੰਦਰ, ਖਮਾਣੋਂ ਪੁਲਿਸ ਵੱਲੋਂ ਵਿਸ਼ਾਲ, ਸਰਹੰਦ ਪੁਲਿਸ ਵੱਲੋਂ ਵਤਨ ਵੀਰ, ਅਮਲੋਹ ਪੁਲਿਸ ਵੱਲੋਂ ਵਿਕਰਮ ਸਿੰਘ ਸ਼ਾਮਿਲ ਹਨ। ਪੁਲਿਸ ਵੱਲੋਂ ਉਕਤ ਵਿਅਕਤੀਆਂ ਖਿਲਾਫ ਵੱਖ-ਵੱਖ ਮੁਕੱਦਮੇ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ।