ਸ਼ਹੀਦ ਦਿਹਾੜੇ ਨੂੰ ਸਮਰਪਿਤ ਗੁਰਮਿਤ ਸਮਾਗਮ ਕਰਵਾਇਆ
350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਬੰਧ ’ਚ ਪ੍ਰਸ਼ਨੋਤਰੀ ਮੁਕਾਬਲੇ ਦੇ ਜਵਾਬ ਦੇਣ ਵਾਲਿਆਂ ਦਾ ਕੀਤਾ ਗਿਆ ਸਨਮਾਨ
Publish Date: Wed, 26 Nov 2025 02:01 PM (IST)
Updated Date: Wed, 26 Nov 2025 02:02 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ :- ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੁਹੱਲਾ ਹਰਨਾਮਪੁਰਾ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ , ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿੱਚ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਆਰੰਭਤਾ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਬਾਣੀ ‘‘ਸ੍ਰੀ ਸੁਖਮਨੀ ਸਾਹਿਬ ਜੀ’’ ਦੇ ਜਾਪ ਸੰਗਤੀ ਰੂਪ ਵਿੱਚ ਕਰਨ ਨਾਲ ਹੋਈ। ਉਪਰੰਤ ਨੌਵੇਂ ਗੁਰੂ ਜੀ ਦੀ ਰਚੀ ਬਾਣੀ ਦੇੇ ਸਲੋਕਾਂ ਦਾ ਜਾਪ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਕੀਰਤਨ ਦੀ ਆਰੰਭਤਾ ਚੰਦਨਪ੍ਰੀਤ ਕੌਰ ਦੁਆਰਾ ਸ਼ਬਦ ‘‘ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ’’ ਗਾਇਣ ਕਰਨ ਨਾਲ ਹੋਈ ਇਸ ਤੋਂ ਬਾਅਦ ਜਗਜੀਤ ਕੌਰ, ਪ੍ਰੀਤਮਹਿੰਦਰ ਕੌਰ ਅਤੇ ਬਲਜੀਤ ਸਿੰਘ ਨੇ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਲੈਕ: ਬਲਵਿੰਦਰ ਸਿੰਘ ਕੋਟਕਪੂਰਾ ਨੇ ਸੰਗਤਾਂ ਨੂੰ ਜੀ ਆਇਆ ਆਖਿਆ ਤੇ ਧੰਨਵਾਦ ਕੀਤਾ ਫਿਰ ਉਨ੍ਹਾਂ ਨੇ ਨੌਵੇਂ ਗੁਰੂ ਜੀ ਦੇ ਜੀਵਨ, ਬਾਣੀ ਅਤੇ ਸ਼ਹਾਦਤ ਨਾਲ ਸੰਬੰਧਤ ਸਵਾਲ ਸੰਗਤਾਂ ਤੋਂ ਪੁੱਛੇ ਜਿਨ੍ਹਾਂ ਦੇ ਜਵਾਬ ਬੱਚਿਆਂ ਅਤੇ ਵਡੇਰਿਆਂ ਨੇ ਬੜੇ ਹੀ ਉਤਸ਼ਾਹ ਨਾਲ ਦਿੱਤੇ। ਸਹੀ ਉੱਤਰ ਦੇਣ ਵਾਲਿਆਂ ਨੂੰ ਇਨਾਮ ਲੈਕ: ਬਚਨ ਸਿੰਘ, ਲੈਕ: ਗੁਰਨਾਮ ਸਿੰਘ, ਲੈਕ: ਬਲਵਿੰਦਰ ਸਿੰਘ ਕੋਟਕਪੂਰਾ ,ਵਰਿੰਦਰ ਸਿੰਘ ਅਰਨੇਜਾ , ਗੁਰਪ੍ਰੀਤ ਸਿੰਘ ਜਸਮੀਤ ਸਿੰਘ ਅਤੇ ਬਲਕਾਰ ਸਿੰਘ ਆਦਿ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ। ਸਮਾਪਤੀ ਤੋਂ ਪਹਿਲਾਂ ਨੌਵੇਂ ਗੁਰੂ ਜੀ ਤੇ ਹੋਰਨਾਂ ਸਿੱਖਾਂ ਦੀ ਸ਼ਹਾਦਤ ਸੰਬੰਧੀ ਸੰਗਤੀ ਰੂਪ ਵਿੱਚ ਜਾਪ ਕੀਤਾ ਗਿਆ। ਸਮੁੱਚੀ ਸਮਾਪਤੀ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।