ਡੀਐੱਲਐੱਡ ਸੈਸ਼ਨ 2025-27 ਸਾਲ ਪਹਿਲਾ ਦੀਆਂ ਕਲਾਸਾਂ ਕੱਲ੍ਹ ਤੋਂ
ਡੀ.ਐਲ.ਐੱਡ.ਸੈਸ਼ਨ 2025-27 ਸਾਲ ਪਹਿਲਾ ਦੀਆਂ ਕਲਾਸਾਂ 17 ਨਵੰਬਰ ਤੋਂ ਸ਼ੁਰੂ
Publish Date: Sat, 15 Nov 2025 04:22 PM (IST)
Updated Date: Sat, 15 Nov 2025 04:23 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫਰੀਦਕੋਟ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ ਨੇ ਦੱਸਿਆ ਹੈ ਕਿ ਡੀਐੱਲਐੱਡ ਸ਼ੈਸ਼ਨ 2025-27 ਸਾਲ ਪਹਿਲਾ ਦੀਆਂ ਕਲਾਸਾਂ 17 ਨਵੰਬਰ 2025 ਦਿਨ ਸੋਮਵਾਰ ਤੋਂ ਸ਼ੁਰੂ ਹੋ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਨਿਰਦੇਸ਼ਾ ਮੁਤਾਬਕ ਡਾਇਟ ਫਰੀਦਕੋਟ ਅਤੇ ਜ਼ਿਲ੍ਹੇ ਨਾਲ ਸਬੰਧਿਤ ਤਿੰਨੇ ਪ੍ਰਾਈਵੇਟ ਕਾਲਜ ਜਿਸ ਵਿਚ ਡੀਐੱਲਐੱਡ ਸਿੱਖਿਆਰਥੀਆਂ ਨੇ ਦਾਖਲਾ ਲਿਆ ਹੈ, ਉਹ ਸਬੰਧਿਤ ਸੰਸਥਾ ਵਿਚ ਸਵੇਰੇ 9 ਵਜੇ ਆਪਣੀ ਹਾਜ਼ਰੀ ਯਕੀਨੀ ਬਣਾਉਗੇ। ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਡਾਇਟ ਨਾਲ ਸਬੰਧਿਤ ਸਾਰੇ ਸਿੱਖਿਆਰਥੀ ਮਿਤੀ 17/11/25 ਤੋਂ ਡਾਇਟ ਵਿਖੇ ਹਾਜ਼ਰੀ ਦੇਣਗੇ ਤਾਂ ਜੋ ਉਨ੍ਹਾਂ ਦੀਆਂ ਹਾਜਰੀਆਂ ਭਵਿੱਖ ਵਿਚ ਪੂਰੀਆਂ ਰਹਿਣ। ਇਸ ਸਮੇਂ ਲੈਕਚਰਾਰ ਸੁਖਬੀਰ ਸਿੰਘ, ਸੰਜੀਵ ਕਟਾਰੀਆ, ਰਣਜੀਤ ਸਿੰਘ, ਨਿਸ਼ਠਾ ਸ਼ਰਮਾ, ਸਿਮਰਨਜੀਤ ਸਿੰਘ, ਵਿਕਰਮਜੀਤ ਕੌਸ਼ਲ ਅਤੇ ਸੰਜੀਵ ਮਿੱਤਲ ਹਾਜ਼ਰ ਸਨ।