ਰਾਜ ਸਭਾ ਮੈਂਬਰ ਨੇ ਸਕੂਲ ਨੂੰ ਦਿੱਤਾ ਐਵਾਰਡ
ਰਾਜ ਸਭਾ ਮੈਂਬਰ ਨੇ ਗੁਰੂ ਨਾਨਕ ਮਿਸ਼ਨ ਸਕੂਲ ਨੂੰ ਦਿੱਤਾ ਫ਼ੈਪ ਨੈਸ਼ਨਲ ਐਵਾਰਡ-2025
Publish Date: Wed, 10 Dec 2025 04:11 PM (IST)
Updated Date: Wed, 10 Dec 2025 04:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਦੂਰਅੰਦੇਸ਼ੀ, ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਅਤੇ ਚਾਨਣ ਮੁਨਾਰੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਸ਼ਾਨਾਮੱਤੇ ਈਵੈਂਟ ਦਾ 5ਵਾਂ ਸੀਜ਼ਨ ਫੈਪ ਨੈਸ਼ਨਲ ਐਵਾਰਡਜ਼ 2025 ਦਾ ਆਯੋਜਨ ਕਰਵਾਇਆ ਗਿਆ, ਜੋ 37 ਸਾਲ ਪੁਰਾਣੀ ਵਿੱਦਿਅਕ ਸੰਸਥਾ ਸਥਾਨਕ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਹਿੱਸੇ ਫੈਪ ਨੈਸ਼ਨਲ ਐਵਾਰਡ 2025 ਆਇਆ। ਸਕੂਲ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੂੰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਪਾਸੋਂ ਐਵਾਰਡ ਹਾਸਲ ਕਰਨ ਦਾ ਮਾਣ ਪ੍ਰਾਪਤ ਹੋਇਆ। ਪ੍ਰਿੰਸੀਪਲ ਮੱਕੜ ਨੇ ਦੱਸਿਆ ਕਿ ਇਹ ਐਵਾਰਡ ਸਕੂਲ ਦੀਆਂ ਵੱਖ-ਵੱਖ ਸਰਗਰਮੀਆਂ ਜਿਵੇਂ ਕਿ ਪਹਿਲੇ ਨੰਬਰ ’ਤੇ ਅਕਾਦਮਿਕ ਉਪਲਬਧੀਆਂ ’ਚ ਦਸਵੀਂ ਜਮਾਤ ਦੇ ਦੋ ਵਿਦਿਆਰਥੀਆਂ ਨੇ 94 ਫ਼ੀਸਦੀ ਨੰਬਰ, ਖੇਡਾਂ ਵਿੱਚ ਬਲਾਕ ਅਤੇ ਜ਼ੋਨਲ ਪੱਧਰ ’ਤੇ ਕਈ ਪਹਿਲੇ ਅਤੇ ਦੂਜੇ, ਨੈਤਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਦੇ ਪ੍ਰਸਾਰ ਲਈ ਜਾਗਰੂਕਤਾ ਸੈਮੀਨਾਰ, ਵਾਤਾਵਰਨ ਸੰਭਾਲ ਲਈ ਜਾਗਰੂਕਤਾ ਰੈਲੀ, ਮੈਡੀਕਲ ਚੈੱਕਅਪ ਕੈਂਪ ਆਦਿ ਸਭ ਪੱਖਾਂ ਦਾ ਮੁਲਾਂਕਣ ਕਰਨ ਉਪਰੰਤ ਇਸ ਐਵਾਰਡ ਲਈ ਸੰਸਥਾ ਦੀ ਚੋਣ ਕੀਤੀ ਗਈ। ਇਸ ਮੌਕੇ ਸਕੂਲ ਡਾਇਰੈਕਟਰ ਕਰਨੈਲ ਸਿੰਘ ਮੱਕੜ ਨੇ ਸਭ ਤੋਂ ਪਹਿਲਾਂ ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਪ੍ਰਾਈਵੇਟ ਸਕੂਲਾਂ ਲਈ ਇੰਨਾ ਵੱਡਾ ਮੰਚ ਪ੍ਰਦਾਨ ਕਰਨ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸਕੂਲ ਦੇ ਹਿੱਸੇ ਆਏ ਇਸ ਐਵਾਰਡ ਲਈ ਸਕੂਲ ਪ੍ਰਿੰਸੀਪਲ, ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।