ਪੰਜਾਬ ਸਟੇਟ ਐਥਲੈਟਿਕ ਮੀਟ ਮਸਤੂਆਣਾ ਸਾਹਿਬ ’ਚ ਨਿਊ ਗੰਗਸਰ ਸਪੋਰਟਸ ਕਲੱਬ ਦੇ ਅਥਲੀਟਾਂ ਦੀ ਸ਼ਾਨਦਾਰ ਪ੍ਰਦਰਸ਼ਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਪੰਜਾਬ ਸਟੇਟ ਐਥਲੈਟਿਕਸ ਮੀਟ ਮਸਤੂਆਣਾ ਸਾਹਿਬ ਵਿੱਚ ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖੇਡ ਮੈਦਾਨ ਵਿੱਚ ਆਪਣੀ ਦਮਦਾਰ ਹਾਜ਼ਰੀ ਦਰਜ ਕਰਵਾਈ। ਖਿਡਾਰੀਆਂ ਨੇ ਵੱਖ-ਵੱਖ ਈਵੈਂਟਸ ਵਿੱਚ ਆਪਣੇ ਜਜ਼ਬੇ, ਅਨੁਸ਼ਾਸਨ ਅਤੇ ਲਗਨ ਦੇ ਬਲਬੁਤੇ ਕਈ ਤਮਗੇ ਜਿੱਤ ਕੇ ਖੇਡ ਜਗਤ ਵਿੱਚ ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦਾ ਨਾਮ ਰੋਸ਼ਨ ਕੀਤਾ। ਪ੍ਰਸਿੱਧ ਕੋਚ ਦੇਵਿੰਦਰ ਬਾਬੂ ਨੇ ਜੈਵਲਿਨ ਥਰੋ ਅਤੇ ਹੈਮਰ ਥਰੋ ਵਿੱਚ ਲੜੀਵਾਰ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ। ਸਕੂਲ ਆਫ਼ ਐਮੀਨੈਂਸ ਜੈਤੋ ਦੇ ਕੰਪਿਊਟਰ ਅਧਿਆਪਕ ਗੁਰਲਾਲ ਸਿੰਘ ਬਰਾੜ ਨੇ ਹੈਮਰ ਥਰੋ ਵਿੱਚ ਚਾਂਦੀ, ਸ਼ਾਟ ਪੁੱਟ ਵਿੱਚ ਕਾਂਸੀ ਅਤੇ 5000 ਮੀਟਰ ਰੇਸਵਾਕ ਵਿੱਚ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ। ਅਮਰੀਕ ਸਿੰਘ ਬਰਾੜ ਸੇਵੇਵਾਲਾ ਨੇ 5000 ਮੀਟਰ ਰੇਸਵਾਕ ਅਤੇ ਹੈਮਰ ਥਰੋ ਦੋਵਾਂ ਵਿੱਚ ਚਾਂਦੀ ਦੇ ਤਮਗੇ ਜਿੱਤੇ। ਸਿੰਕਦਰ ਸਿੰਘ ਬਰਾੜ ਅਕਾਲੀਆ ਨੇ 1500 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸੇ ਤਰ੍ਹਾਂ ਚਰਨਜੀਤ ਸਿੰਘ ਹੈਪੀ ਨੇ 5000 ਮੀਟਰ ਵਾਕ ਰੇਸ ਵਿੱਚ ਸੋਨ ਤਮਗਾ, ਜਦਕਿ ਚਰਨਜੀਤ ਸਿੰਘ ਨੇ 5000 ਮੀਟਰ ਰੇਸ ਵਿੱਚ ਸੋਨ ਅਤੇ 1500 ਮੀਟਰ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਪੂਰੇ ਜੈਤੋ ਇਲਾਕੇ ਦਾ ਮਾਣ ਵਧਾਇਆ।
ਇਸ ਮੌਕੇ ਕਲੱਬ ਦੇ ਸਰਪ੍ਰਸਤ, ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਚੈਨਾ ਰੋਡ ਜੈਤੋ ਦੇ ਪ੍ਰਧਾਨ, ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਦੇ ਸੰਚਾਲਕ ਤੇ ਮਾਨਵ ਕਲਿਆਣ ਸੇਵਾ ਸੰਮਤੀ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਅਤੇ ਕਲੱਬ ਪ੍ਰਧਾਨ ਗੁਰਬੀਰ ਸਿੰਘ ਬਰਾੜ ਨੇ ਜੇਤੂ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਰੇ ਅਥਲੀਟ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਮਿਹਨਤ ਤੇ ਜਜ਼ਬੇ ਕਰ ਕੇ ਅੱਜ ਵੀ ਖੇਡ ਗਰਾਊਂਡ ਜੈਤੋ ਨਾਲ ਸੈਂਕੜਿਆਂ ਨੌਜਵਾਨਾਂ ਦੀ ਖੇਡਾਂ ਨਾਲ ਜੁੜਾਵ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਣਖਿੜਵਾਂ ਅੰਗ ਹਨ। ਖੇਡਾਂ ਸਾਨੂੰ ਆਪਸੀ ਪੇ੍ਰਮ-ਪਿਆਰ ਅਤੇ ਜ਼ਿੰਦਗੀ ਵਿਚ ਅੱਗੇ ਵਧਣ ਲਈ ਪੇ੍ਰਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ ਨਾਲ ਅਸੀਂ ਹਰ ਮੰਜ਼ਿਲ ਹਾਸਲ ਕਰ ਸਕਦੇ ਹਾਂ। ਉਨ੍ਹਾਂ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਮਨਬੀਰ ਸਿੰਘ ਬੱਬੂ ਬਰਾੜ ਮੱਤਾ, ਦੇਵਿੰਦਰਬੀਰ ਸਿੰਘ ਪੱਪੂ ਬਰਾੜ ਮੱਤਾ, ਸਾਬਕਾ ਸਰਪੰਚ ਕੁਲਵੰਤ ਸਿੰਘ ਬਰਾੜ ਰੋੜੀਕਪੂਰਾ, ਪ੍ਰਵੀਨ ਕੁਮਾਰ ਪੀਨਾ ਸਿੰਗਲਾ, ਗੁਰਜਿੰਦਰ ਸਿੰਘ ਜੱਗਾ ਢਿੱਲੋਂ ਦਬੜ੍ਹੀਖਾਨਾ, ਪਰਮਜੀਤ ਸਿੰਘ ਜੈਤੋ, ਮਾਸਟਰ ਸੁਰਿੰਦਰਪਾਲ ਸਿੰਘ ਝੱਖੜਵਾਲਾ, ਗੁਰਮੀਤਪਾਲ ਸ਼ਰਮਾ ਰੋੜੀਕਪੂਰਾ, ਕਰਮਜੀਤ ਕਾਲਾ ਸ਼ਰਮਾ, ਸੱਤਪਾਲ ਸਿੰਘ ਸਦਿਉੜ, ਸਤਨਾਮ ਸਿੰਘ ਬਰਾੜ ਰੋੜੀਕਪੂਰਾ, ਮੱਖਣ ਸਿੰਘ, ਖੁਸ਼ਵਿੰਦਰ ਸਿੰਘ ਸਰਾਵਾਂ, ਰਾਜਵਿੰਦਰ ਸਿੰਘ, ਦੀਪੂ ਸਿੱਧੂ, ਯਾਦਵਿੰਦਰ ਸਿੰਘ, ਸਾਹਿਲ, ਜਸਪ੍ਰੀਤ ਸਿੰਘ ਕੋਟਕਪੂਰਾ, ਖੁਸ਼ਵਿੰਦਰ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ ਗਿੱਲ ਅਤੇ ਬੂਟਾ ਸਿੰਘ ਫ਼ਰੀਦਕੋਟ ਆਦਿ ਨੇ ਵੀ ਖਿਡਾਰੀਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ।