ਪਹਿਲਾਂ ਦਿੱਤਾ ਜ਼ਹਿਰ ਤੇ ਫਿਰ..., ਗੁਰਵਿੰਦਰ ਸਿੰਘ ਕਤਲਕਾਂਡ ਦੀ ਪੋਸਟਮਾਰਟਮ ਰਿਪੋਰਟ 'ਚ ਅਹਿਮ ਖੁਲਾਸੇ
ਪੋਸਟਮਾਰਟਮ ਰਿਪੋਰਟ ਮੁਤਾਬਕ ਗੁਰਵਿੰਦਰ ਦੀ ਮੌਤ ਸਾਹ ਰੁਕਣ ਕਾਰਨ ਹੋਈ ਹੈ ਅਤੇ ਉਸ ਦੇ ਸਰੀਰ 'ਤੇ 10 ਤੋਂ 12 ਜ਼ਖ਼ਮਾਂ ਦੇ ਨਿਸ਼ਾਨ ਵੀ ਮਿਲੇ ਹਨ।
Publish Date: Mon, 08 Dec 2025 03:15 PM (IST)
Updated Date: Mon, 08 Dec 2025 03:20 PM (IST)
ਹਰਪ੍ਰੀਤ ਚਾਨਾ, ਫਰੀਦਕੋਟ : ਫਰੀਦਕੋਟ ਦੇ ਸੁਖਨਵਾਲਾ ਪਿੰਡ ਵਿਚ ਹੋਏ ਗੁਰਵਿੰਦਰ ਸਿੰਘ ਕਤਲ ਕਾਂਡ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗੁਰਵਿੰਦਰ ਸਿੰਘ ਕਤਲ ਨੂੰ ਲੈ ਕੇ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਹਨ। ਗੁਰਵਿੰਦਰ ਦੀ ਪੋਸਟਮਾਰਟਮ ਦੀ ਰਿਪੋਰਟ ਵਿਚ ਪਤਾ ਲੱਗਾ ਕਿ ਗੁਰਵਿੰਦਰ ਨੂੰ ਪਹਿਲਾਂ ਜ਼ਹਿਰ ਦਿੱਤਾ ਗਿਆ ਅਤੇ ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪਤਨੀ ਰੁਪਿੰਦਰ ਕੌਰ ਨੇ ਆਪਣੇ ਪਤੀ ਦੀ ਬਾਂਹ ਫੜੀ ਹੋਈ ਸੀ, ਜਦਕਿ ਉਸਦਾ ਪ੍ਰੇਮੀ ਹਰਕੰਵਲ ਸਿੰਘ ਉਸਦੀ ਬਾਂਹ ਵਿਚੋਂ ਗਲਾ ਫੜ ਕੇ ਕਤਲ ਕਰ ਰਿਹਾ ਸੀ। ਪੋਸਟਮਾਰਟਮ ਰਿਪੋਰਟ ਮੁਤਾਬਕ ਗੁਰਵਿੰਦਰ ਦੀ ਮੌਤ ਸਾਹ ਰੁਕਣ ਕਾਰਨ ਹੋਈ ਹੈ ਅਤੇ ਉਸ ਦੇ ਸਰੀਰ 'ਤੇ 10 ਤੋਂ 12 ਜ਼ਖ਼ਮਾਂ ਦੇ ਨਿਸ਼ਾਨ ਵੀ ਮਿਲੇ ਹਨ।
ਇਥੇ ਹੀ ਬਸ ਨਹੀਂ ਗੁਰਵਿੰਦਰ ਨੂੰ ਕਤਲ ਕਰਨ ਤੋਂ ਬਾਅਦ ਹਰਕੰਵਲ ਸਿੰਘ ਆਪਣੇ ਦੋਸਤ ਵਿਸ਼ਵਜੀਤ ਨੂੰ ਧੋਖੇ ਨਾਲ ਚੰਡੀਗੜ੍ਹ ਲੈ ਆਇਆ। ਇੱਥੋਂ ਉਹ ਮੁੰਬਈ ਭੱਜਣ ਦੀ ਤਿਆਰੀ ਕਰ ਰਿਹਾ ਸੀ। ਜਿਵੇਂ ਹੀ ਉਸ ਨੂੰ ਘਰੋਂ ਖ਼ਬਰ ਮਿਲੀ ਕਿ ਪੁਲਿਸ ਉਸਦੇ ਪਿਤਾ ਨੂੰ ਪੁੱਛਗਿੱਛ ਲਈ ਨਾਲ ਲੈ ਗਈ ਹੈ, ਉਹ ਘਬਰਾਇਆ ਅਤੇ ਅਦਾਲਤ ਵਿਚ ਸਰੰਡਰ ਕਰ ਦਿੱਤਾ।