ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਅਗਵਾਈ 'ਚ ਮੁਲਾਕਾਤ ਕਰ ਫ਼ਰੀਦਕੋਟ ਵਿੱਚ ਅਕਾਲੀ ਅਤੇ ਕਾਂਗਰਸ
ਸੁਖਜਿੰਦਰ ਸਿੰਘ ਸਹੋਤਾ ਫ਼ਰੀਦਕੋਟ : ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਅਗਵਾਈ 'ਚ ਮੁਲਾਕਾਤ ਕਰ ਫ਼ਰੀਦਕੋਟ ਵਿੱਚ ਅਕਾਲੀ ਅਤੇ ਕਾਂਗਰਸ ਸਰਕਾਰਾਂ ਵੱਲੋਂ ਲੋਕ ਵਿਰੋਧੀ ਫ਼ੈਸਲੇ ਲੈਂਦਿਆਂ ਬੰਦ ਕੀਤੀ ਸ਼ੂਗਰ ਮਿੱਲ ਮੁੜ ਚਾਲੂ ਕਰਵਾਉਣ ਲਈ ਇੱਕ ਮੰਗ ਪੱਤਰ ਸੌਂਪਿਆ।
ਕਿਰਤੀ ਕਿਸਾਨ ਯੂਨੀਅਨ ਦੀ ਫ਼ਰੀਦਕੋਟ ਜ਼ਿਲ੍ਹਾ ਕਮੇਟੀ ਵੱਲੋਂ ਸੌਂਪੇ ਮੰਗ ਪੱਤਰ ਵਿੱਚ ਕਿਸਾਨਾਂ ਨੇ ਗੁਰਦਿੱਤ ਸੇਖੋਂ ਨੂੰ ਕਿਹਾ ਕਿ ਪੰਜਾਬ ਵਿੱਚ ਉਹਨਾਂ (ਆਪ) ਦੀ ਸਰਕਾਰ ਹੈ ਅਤੇ ਸ਼ੂਗਰ ਮਿੱਲ ਦੁਬਾਰਾ ਚਾਲੂ ਕਰਵਾਉਣ ਦਾ ਉਪਰਾਲਾ ਜਲਦ ਤੋਂ ਜਲਦ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਫ਼ਰੀਦਕੋਟ ਦੀ ਸਹਿਕਾਰੀ ਸ਼ੂਗਰ ਮਿੱਲ ਨੂੰ ਅਕਾਲੀ-ਭਾਜਪਾ ਸਰਕਾਰ ਨੇ ਬੰਦ ਕਰ ਦਿੱਤਾ ਸੀ ਅਤੇ ਫਿਰ ਕਾਂਗਰਸ ਸਰਕਾਰ ਦੌਰਾਨ ਇਸ ਮਿੱਲ ਦੀ ਪੂਰੀ ਮਸ਼ੀਨਰੀ ਵੀ ਪੱਟ ਦਿੱਤੀ ਗਈ ਸੀ। ਇਸ ਸ਼ੂਗਰ ਮਿੱਲ ਨੂੰ ਬਚਾਉਣ ਲਈ ਮੌਜੂਦਾ ਫ਼ਰੀਦਕੋਟ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਉਸ ਵੇਲੇ ਲੰਬਾ ਸ਼ੰਘਰਸ਼ ਕੀਤਾ ਸੀ ਅਤੇ ਉਹ ਮਰਨ ਵਰਤ 'ਤੇ ਵੀ ਬੈਠੇ ਸਨ, ਜਿਹੜਾ ਉਹਨਾਂ ਕਾਂਗਰਸ ਸਰਕਾਰ ਵੱਲੋਂ ਮਿੱਲ ਚਾਲੂ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਖੋਲਿ੍ਹਆ ਗਿਆ ਸੀ। ਪਰ ਫਿਰ ਕਾਂਗਰਸ ਸਰਕਾਰ ਨੇ ਫ਼ਰੀਦਕੋਟ ਵਾਸੀਆਂ ਨੂੰ ਧੋਖਾ ਦਿੱਤਾ ਅਤੇ ਮਿੱਲ ਨੂੰ ਮੁੜ ਚਾਲੂ ਕਰਨ ਦੀ ਬਿਜਾਏ ਮਸ਼ੀਨਰੀ ਵੀ ਪੱਟ ਦਿੱਤੀ।
ਕਿਸਾਨ ਆਗੂਆਂ ਨੇ ਭਰੋਸਾ ਜਤਾਇਆ ਕਿ ਗੁਰਦਿੱਤ ਸਿੰਘ ਸੇਖੋਂ ਕਿਸਾਨ ਅਤੇ ਲੋਕ ਪੱਖੀ ਹਨ ਅਤੇ 'ਆਪ' ਵੀ ਇਸ ਸ਼ੰਘਰਸ਼ ਨਾਲ ਜੁੜੇ ਰਹੇ ਹਨ ਤਾਂ ਉਹਨਾਂ ਨੂੰ ਉਮੀਦ ਹੈ ਕਿ ਉਹ ਮਿੱਲ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਜਲਦ ਹੀ ਕਦਮ ਉਠਾਉਣਗੇ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵੀ ਕਿਸਾਨਾਂ ਨੂੰ ਵਿਸ਼ਵਾਸ ਦਿੱਤਾ ਕਿ ਉਹ ਫ਼ਰੀਦਕੋਟ ਸ਼ੂਗਰ ਮਿੱਲ ਨੂੰ ਚਾਲੂ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਹਨਾਂ ਕਿਹਾ ਕਿ ਮਿੱਲ ਦੇ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਫ਼ਾਇਦਾ ਮਿਲੇਗਾ ਅਤੇ ਫ਼ਰੀਦਕੋਟ ਵਿੱਚ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਉਹਨਾਂ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ।ਇਸ ਮੌਕੇ ਰਾਜਿੰਦਰ ਸਿੰਘ ਕਿੰਗਰਾ. ਸਮਸ਼ੇਰ ਸਿੰਘ ਕਿੰਗਰਾ. ਸੁਰਿੰਦਰਪਾਲ ਿਢੱਲੋਂ. ਹਰਮਨ ਰੋੜੀ ਕਪੂਰਾ.ਹਰੀ ਸਿੰਘ ਕੋਠੇ ਮਾਹਲਾ ਸਿੰਘ. ਜਗਜੀਤ ਸਿੰਘ ਜੈਤੋ. ਗੁਰਮੀਤ ਸਿੰਘ ਸੰਗਰਾਹੂਰ. ਗੁਰਮੇਲ ਸਿੰਘ ਕੋਠੇ ਵੜਿੰਗ. ਸੁਖਮੰਦਰ ਸਿੰਘ ਸਰਾਵਾਂ ਆਦਿ ਹਾਜ਼ਰ ਸਨ।