ਫਰੀਦਕੋਟ ਵਾਸੀ ਦਾ ਨਿਕਲਿਆ ਪੰਜਾਬ ਸਟੇਟ ਲਾਟਰੀ ਦਾ 25 ਲੱਖ ਦਾ ਇਨਾਮ
ਪੰਜਾਬ ਸਟੇਟ ਲਾਟਰੀ ਵਿੱਚ 25 ਲੱਖ ਰੁਪਏ ਦਾ ਪਹਿਲਾ ਇਨਾਮ ਸ਼ਹਿਰ ਦੇ ਵਿਅਕਤੀ ਦਾ ਨਿਕਲਿਆ ਹੈ। ਹਾਲਾਂਕਿ ਜੇਤੂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਮੋਹਿਤ ਸਟੂਡੀਓ ਤੇ ਲਾਟਰੀ ਸਟਾਲ ਦੇ ਮਾਲਕ ਮੋਹਿਤ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਇੱਕ ਵਿਅਕਤੀ ਨੇ ਉਨ੍ਹਾਂ ਦੀ ਦੁਕਾਨ ਤੋਂ ਪੰਜਾਬ ਸਟੇਟ ਵੀਕਲੀ ਲਾਟਰੀ ਦੀ ਟਿਕਟ ਖਰੀਦੀ ਸੀ।
Publish Date: Sun, 18 Jan 2026 09:50 AM (IST)
Updated Date: Sun, 18 Jan 2026 09:51 AM (IST)
ਜਾਗਰਣ ਸੰਵਾਦਦਾਤਾ, ਫਰੀਦਕੋਟ : ਪੰਜਾਬ ਸਟੇਟ ਲਾਟਰੀ ਵਿੱਚ 25 ਲੱਖ ਰੁਪਏ ਦਾ ਪਹਿਲਾ ਇਨਾਮ ਸ਼ਹਿਰ ਦੇ ਵਿਅਕਤੀ ਦਾ ਨਿਕਲਿਆ ਹੈ। ਹਾਲਾਂਕਿ ਜੇਤੂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਮੋਹਿਤ ਸਟੂਡੀਓ ਤੇ ਲਾਟਰੀ ਸਟਾਲ ਦੇ ਮਾਲਕ ਮੋਹਿਤ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਇੱਕ ਵਿਅਕਤੀ ਨੇ ਉਨ੍ਹਾਂ ਦੀ ਦੁਕਾਨ ਤੋਂ ਪੰਜਾਬ ਸਟੇਟ ਵੀਕਲੀ ਲਾਟਰੀ ਦੀ ਟਿਕਟ ਖਰੀਦੀ ਸੀ।
ਡਰਾਅ 15 ਜਨਵਰੀ ਦੀ ਸ਼ਾਮ ਨੂੰ ਕੱਢਿਆ ਗਿਆ ਸੀ ਅਤੇ 25 ਲੱਖ ਰੁਪਏ ਦਾ ਪਹਿਲਾ ਇਨਾਮ ਫਰੀਦਕੋਟ ਦੇ ਵਿਅਕਤੀ ਦਾ ਨਿਕਲਿਆ ਸੀ। ਵਿਅਕਤੀ ਨੇ ਆਪਣੀ ਧੀ ਮਹਿਕਦੀਪ ਕੌਰ ਦੇ ਨਾਂ ’ਤੇ ਟਿਕਟ ਖਰੀਦੀ ਸੀ ਪਰ ਉਸ ਨੇ ਆਪਣਾ ਮੋਬਾਈਲ ਨੰਬਰ ਦਰਜ ਨਹੀਂ ਕਰਵਾਇਆ ਸੀ। ਉਹ ਉਸ ਵਿਅਕਤੀ ਦੀ ਭਾਲ ਕਰ ਰਹੇ ਹਨ। ਇਸ ਦੌਰਾਨ ਦੁਕਾਨ ਮਾਲਕਾਂ ਨੇ ਢੋਲ ਵਜਾ ਕੇ ਭੰਗੜਾ ਪਾਉਂਦੇ ਹੋਏ ਤੇ ਕੱਕ ਕੱਟ ਕੇ ਲਾਟਰੀ ਨਿਕਲਣ ਦੀ ਖੁਸ਼ੀ ਮਨਾਈ।