ਨੌਜਵਾਨਾਂ ਨੇ ਕਬੱਡੀ ਟੂਰਨਾਮੈਂਟ ਕਰਵਾਇਆ
ਨੌਜਵਾਨਾਂ ਨੇ ਕਬੱਡੀ ਟੂਰਨਾਮੈਂਟ ਕਰਵਾਇਆ :ਮਾਵੀ
Publish Date: Wed, 26 Nov 2025 06:52 PM (IST)
Updated Date: Wed, 26 Nov 2025 06:53 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਪਿੰਡ ਨਿਆ ਸ਼ਹਿਰ ਬਡਾਲਾ ਵਿਖੇ ਕਬੱਡੀ ਟੂਰਨਾਮੈਂਟ ਅਤੇ ਦੀਪ ਢਿੱਲੋਂ ਜੈਸਮੀਨ ਜੱਸੀ ਸੂਪਰ ਹਿੱਟ ਦੋ ਗਾਣਾ ਜੋੜੀ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਸਮੇਂ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਹਰਮਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਕਬੱਡੀ ਟੂਰਨਾਮੈਂਟ ਵਿਚ ਕੁੱਲ ਇਲਾਕੇ ਦੀਆਂ 16 ਟੀਮਾਂ ਨੇ ਭਾਗ ਲਿਆ ਸੀ ਤੇ ਪਹਿਲੇ ਨੰਬਰ ’ਤੇ ਮੌਲੀ ਬੈਦਵਾਣ ਜੇਤੂ ਰਹੀ, ਜਿਸ ਨੂੰ 91000 ਨਕਦ ਇਨਾਮ ਦਿੱਤਾ ਗਿਆ, ਦੂਜੇ ਨੰਬਰ ’ਤੇ ਬੜੈਲ ਦੀ ਟੀਮ ਜੇਤੂ ਰਹੀ, ਜਿਸ ਨੂੰ 71000 ਨਕਦ ਇਨਾਮ ਦਿੱਤਾ ਗਿਆ। ਇਸ ਸਮੇਂ ਬੈਸਟ ਰੇਡਰ ਅਤੇ ਜਾਫ਼ੀ ਨੂੰ ਐੱਲਡੀ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ੍ਰੀ ਮਾਵੀ ਨੇ ਬੋਲਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡ-ਪਿੰਡ ਕਬੱਡੀ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ। ਇਸ ਸਮੇਂ ਪ੍ਰਬੰਧਕ ਚੰਨਪ੍ਰੀਤ, ਗੁਰਦੀਪ ਗਾਂਧੀ, ਸਾਹਿਬ ਸਿੰਘ, ਬਿੱਲਾ, ਜੱਸਾ ਮੁੰਡੀ ਖਰੜ, ਟੀਨੂੰ, ਦੀਪ, ਗੌਰਵ, ਰਾਹੁਲ, ਜੋਨੀ ਰਾਣਾ, ਵਰਿੰਦਰ ਸਿੰਘ, ਗੁਰਵਿੰਦਰ ਕੈਂਥ, ਦਿਲਸ਼ੇਰ ਧਨੋਆ ਵੱਡੀ ਗਿਣਤੀ ਵਿਚ ਦਰਸ਼ਕ ਮੌਜੂਦ ਸਨ।