ਘਰੇਲੂ ਔਰਤ ਬਲਜੀਤ ਕੌਰ ਨੇ ਕਿਹਾ ਕਿ ਉਹ ਰੋਜ਼ਾਨਾ ਦੀ ਰਸੋਈ ਵਿਚ ਵੇਰਕਾ ਦਾ ਘਿਓ ਤੇ ਪਨੀਰ ਵਰਤਦੀ ਹੈ। ਬੱਚਿਆਂ ਦੇ ਟਿਫਿਨ ਤੋਂ ਲੈ ਕੇ ਤਿਉਹਾਰਾਂ ਦੇ ਪਕਵਾਨ ਤੱਕ ਇਨ੍ਹਾਂ ਦੀ ਲੋੜ ਹੁੰਦੀ ਹੈ। ਕੀਮਤਾਂ ਘਟਣ ਨਾਲ ਮਹੀਨਾਵਾਰ ਬਜਟ ’ਤੇ ਚੰਗਾ ਅਸਰ ਪਵੇਗਾ ਅਤੇ ਤਿਉਹਾਰਾਂ ਵਿਚ ਮਿਠਾਈਆਂ ਬਣਾਉਣਾ ਵੀ ਆਸਾਨ ਹੋ ਜਾਵੇਗਾ।
ਜੀਐੱਸ ਸੰਧੂ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਕੇਂਦਰ ਸਰਕਾਰ ਵੱਲੋਂ ਨਵੀਆਂ ਜੀਐੱਸਟੀ ਦਰਾਂ ਦੇ ਲਾਗੂ ਹੋਣ ਤੋਂ ਬਾਅਦ ਵੇਰਕਾ ਨੇ ਆਪਣੇ ਮੁੱਖ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਵਿਚ ਵੱਡੀ ਕਟੌਤੀ ਕੀਤੀ ਹੈ। ਹੁਣ ਗਾਹਕਾਂ ਨੂੰ ਘਿਓ, ਪਨੀਰ, ਮੱਖਣ ਤੇ ਆਈਸਕ੍ਰੀਮ ਵਰਗੇ ਉਤਪਾਦ ਸਸਤੇ ਰੇਟ ’ਤੇ ਮਿਲਣਗੇ, ਜਿਸ ਨਾਲ ਉਨ੍ਹਾਂ ਦੀ ਜੇਬ ’ਤੇ ਸਿੱਧਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਜਿੱਥੇ ਪਹਿਲਾਂ ਕਈ ਉਤਪਾਦਾਂ ’ਤੇ 12 ਫ਼ੀਸਦੀ ਤੋਂ 18 ਫ਼ੀਸਦੀ ਤਕ ਜੀਐੱਸਟੀ ਲੱਗਦਾ ਸੀ, ਹੁਣ ਉਨ੍ਹਾਂ ਉਤਪਾਦਾਂ ’ਤੇ ਸਿਰਫ਼ 5 ਫ਼ੀਸਦੀ ਜੀਐੱਸਟੀ ਲੱਗੇਗਾ। ਜਿਨ੍ਹਾਂ ਉਤਪਾਦਾਂ ’ਤੇ ਪਹਿਲਾਂ ਹੀ 5 ਫ਼ੀਸਦੀ ਜੀਐੱਸਟੀ ਸੀ, ਹੁਣ ਉਨ੍ਹਾਂ ਨੂੰ ਪੂਰੀ ਤਰ੍ਹਾਂ ਟੈਕਸ-ਮੁਕਤ ਕਰ ਦਿੱਤਾ ਗਿਆ ਹੈ।
ਵੇਰਕਾ ਨੇ ਜਾਰੀ ਕੀਤੀ ਨਵੀਂ ਕੀਮਤ ਸੂਚੀ
ਘਿਓ (ਘਰੇਲੂ ਪੈਕਿੰਗ) :
ਇਕ ਲੀਟਰ ਪੈਕਟ : ਪੁਰਾਣਾ ਰੇਟ ₹650 →ਨਵਾਂ ਰੇਟ ₹615
ਲੀਟਰ ਪੈਕਟ : ਪੁਰਾਣਾ ਰੇਟ ₹328 → ਨਵਾਂ ਰੇਟ ₹310
5 ਲੀਟਰ ਟੀਨ : ਪੁਰਾਣਾ ਰੇਟ ₹3275 → ਨਵਾਂ ਰੇਟ ₹3100
200 ਮਿ.ਲੀ. ਜਾਰ (ਗਾਂ ਦਾ ਘਿਓ ) : ਪੁਰਾਣਾ ਰੇਟ ₹136 → ਨਵਾਂ ਰੇਟ ₹129
ਘਿਓ (ਥੋਕ ਪੈਕਿੰਗ)
15 ਕਿੱਲੋ ਟੀਨ (ਮਿਕਸ) : ਪੁਰਾਣਾ ਰੇਟ ₹9850 → ਨਵਾਂ ਰੇਟ ₹9250
15 ਕਿੱਲੋ ਟੀਨ ( ਗਾਂ ਦਾ ਘਿਓ ) : ਪੁਰਾਣਾ ਰੇਟ ₹9950 → ਨਵਾਂ ਰੇਟ ₹9350
15 ਲੀਟਰ ਜਾਰ (ਮਿਕਸ) : ਪੁਰਾਣਾ ਰੇਟ ₹9200 → ਨਵਾਂ ਰੇਟ ₹8650
15 ਲੀਟਰ ਜਾਰ (ਗਾਂ ਦਾ ਘਿਓ) : ਪੁਰਾਣਾ ਰੇਟ ₹9300 → ਨਵਾਂ ਰੇਟ ₹8750
ਪਨੀਰ ਦੀਆਂ ਕੀਮਤਾਂ
200 ਗ੍ਰਾਮ : ਪੁਰਾਣਾ ਰੇਟ ₹81 → ਨਵਾਂ ਰੇਟ ₹78
ਇਕ ਕਿੱਲੋ : ਪੁਰਾਣਾ ਰੇਟ ₹380 → ਨਵਾਂ ਰੇਟ ₹365
2 ਕਿੱਲੋ : ਪੁਰਾਣਾ ਰੇਟ ₹760 → ਨਵਾਂ ਰੇਟ ₹730
5 ਕਿੱਲੋ : ਪੁਰਾਣਾ ਰੇਟ ₹1900 → ਨਵਾਂ ਰੇਟ ₹1822
ਔਰਤਾਂ ਨੇ ਕੀਤਾ ਖ਼ੁਸ਼ੀ ਦਾ ਇਜ਼ਹਾਰ
ਘਰੇਲੂ ਔਰਤ ਬਲਜੀਤ ਕੌਰ ਨੇ ਕਿਹਾ ਕਿ ਉਹ ਰੋਜ਼ਾਨਾ ਦੀ ਰਸੋਈ ਵਿਚ ਵੇਰਕਾ ਦਾ ਘਿਓ ਤੇ ਪਨੀਰ ਵਰਤਦੀ ਹੈ। ਬੱਚਿਆਂ ਦੇ ਟਿਫਿਨ ਤੋਂ ਲੈ ਕੇ ਤਿਉਹਾਰਾਂ ਦੇ ਪਕਵਾਨ ਤੱਕ ਇਨ੍ਹਾਂ ਦੀ ਲੋੜ ਹੁੰਦੀ ਹੈ। ਕੀਮਤਾਂ ਘਟਣ ਨਾਲ ਮਹੀਨਾਵਾਰ ਬਜਟ ’ਤੇ ਚੰਗਾ ਅਸਰ ਪਵੇਗਾ ਅਤੇ ਤਿਉਹਾਰਾਂ ਵਿਚ ਮਿਠਾਈਆਂ ਬਣਾਉਣਾ ਵੀ ਆਸਾਨ ਹੋ ਜਾਵੇਗਾ।
ਇਸੇ ਤਰ੍ਹਾਂ ਘਰੇਲੂ ਔਰਤ ਰਾਜਵਿੰਦਰ ਕੌਰ ਨੇ ਦੱਸਿਆ ਕਿ ਮਹਿੰਗਾਈ ਦੇ ਇਸ ਸਮੇਂ ਵਿਚ ਜਦੋਂ ਹਰ ਚੀਜ਼ ਦੇ ਭਾਅ ਵੱਧ ਰਹੇ ਹਨ, ਵੇਰਕਾ ਵੱਲੋਂ ਕੀਮਤਾਂ ਘਟਾਉਣਾ ਕਾਬਲੇ-ਤਾਰੀਫ਼ ਹੈ। ਬੱਚਿਆਂ ਲਈ ਦੁੱਧ, ਦਹੀਂ ਅਤੇ ਘਿਓ ਦੀ ਰੋਜ਼ਾਨਾ ਲੋੜ ਹੁੰਦੀ ਹੈ, ਇਸ ਕਰ ਕੇ ਹੁਣ ਹਰ ਮਹੀਨੇ ਦੀ ਬਚਤ ਹੋਰ ਵੀ ਵਧੀਆ ਹੋ ਜਾਵੇਗੀ।