ਵੈਟਨਰੀ ਡਾਕਟਰਾਂ ਨੇ ਹੜਤਾਲ ਕੀਤੀ ਮੁਲਤਵੀ, ਸੂਬੇ ’ਚ ਆਏ ਹੜ੍ਹ ਨੂੰ ਦੇਖਦਿਆਂ ਲਿਆ ਫੈਸਲਾ
ਯੂਨੀਅਨ ਦੀ ਮੰਗ ਹੈ ਕਿ ਵੈਟਨਰੀ ਅਧਿਕਾਰੀਆਂ ਨੂੰ ਮੈਡੀਕਲ ਅਧਿਕਾਰੀਆਂ ਦੇ ਬਰਾਬਰ ਤਨਖ਼ਾਹ (ਪੇ-ਪੈਰਿਟੀ) ਦੇਣਾ ਡੀਏਸੀਪੀ ਸਕੀਮ ਲਾਗੂ ਕਰਨਾ, ਐੱਚਆਰ, ਐੱਨਪੀਏ ਤੇ ਪ੍ਰੋਬੇਸ਼ਨ ਦੌਰਾਨ ਪੂਰੀ ਤਨਖ਼ਾਹ ਮਿਲੇ। ਕਮੇਟੀ ਨੇ ਸਾਰੇ ਵੈਟਨਰੀ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੜ੍ਹ ਪ੍ਰਭਾਵਿਤ ਪਸ਼ੂ ਪਾਲਕਾਂ ਦੀ ਸਿੱਧੀ ਵਿੱਤੀ ਮਦਦ ਵੀ ਕਰਨ।
Publish Date: Thu, 04 Sep 2025 09:35 AM (IST)
Updated Date: Thu, 04 Sep 2025 09:38 AM (IST)
ਸਟੇਟ ਬਿਊਰੋ, ਚੰਡੀਗੜ੍ਹ : ਜੁਆਇੰਟ ਐਕਸ਼ਨ ਕਮੇਟੀ ਵੇਟਸ ਫਾਰ ਪੇ-ਪੈਰਿਟੀ ਨੇ ਆਪਣੀਆਂ ਪੈਂਡਿੰਗ ਮੰਗਾ ਬਾਰੇ ਚੱਲ ਰਿਹਾ ਸੰਘਰਸ਼ ਫਿਲਹਾਲ ਟਾਲਣ ਦਾ ਫ਼ੈਸਲਾ ਕੀਤਾ ਹੈ। ਇਹ ਕਦਮ ਪੰਜਾਬ ’ਚ ਆਏ ਹੜ੍ਹ ਨੂੰ ਦੇਖਦਿਆਂ ਲਿਆ ਗਿਆ ਹੈ, ਤਾਂ ਜੋ ਹੜ੍ਹ ਪ੍ਰਭਾਵਿਤ ਪਸ਼ੂ ਪੂਲਕਾਂ ਦੀ ਮਦਦ ਕੀਤੀ ਜਾ ਸਕੇ। ਚੇਤੇ ਰਹੇ ਕਿ ਪੰਜਾਬ ਦੇ ਵੈਟਨਰੀ ਡਾਕਟਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਯੂਨੀਅਨ ਦੀ ਮੰਗ ਹੈ ਕਿ ਵੈਟਨਰੀ ਅਧਿਕਾਰੀਆਂ ਨੂੰ ਮੈਡੀਕਲ ਅਧਿਕਾਰੀਆਂ ਦੇ ਬਰਾਬਰ ਤਨਖ਼ਾਹ (ਪੇ-ਪੈਰਿਟੀ) ਦੇਣਾ ਡੀਏਸੀਪੀ ਸਕੀਮ ਲਾਗੂ ਕਰਨਾ, ਐੱਚਆਰ, ਐੱਨਪੀਏ ਤੇ ਪ੍ਰੋਬੇਸ਼ਨ ਦੌਰਾਨ ਪੂਰੀ ਤਨਖ਼ਾਹ ਮਿਲੇ। ਕਮੇਟੀ ਨੇ ਸਾਰੇ ਵੈਟਨਰੀ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੜ੍ਹ ਪ੍ਰਭਾਵਿਤ ਪਸ਼ੂ ਪਾਲਕਾਂ ਦੀ ਸਿੱਧੀ ਵਿੱਤੀ ਮਦਦ ਵੀ ਕਰਨ।