ਸਵ: ਬਚਨ ਕੌਰ ਬੜੀ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ
ਸਵ: ਬਚਨ ਕੌਰ ਬੜੀ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ
Publish Date: Wed, 04 Feb 2026 06:06 PM (IST)
Updated Date: Wed, 04 Feb 2026 06:08 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਯੂਥ ਆਗੂ ਅਤੇ ਸਮਾਜ ਸੇਵੀ ਜਸਪ੍ਰੀਤ ਸਿੰਘ ਸੋਨੀ ਬੜੀ ਦੇ ਦਾਦੀ ਸਵ: ਬਚਨ ਕੌਰ ਬੜੀ ਜੋਕਿ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਰਾਜਸੀ, ਸਮਾਜਸੇਵੀ ਅਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਇਹ ਮਾਤਾ ਬਚਨ ਕੌਰ ਬੜੀ ਦੇ ਸੰਸਕਾਰ ਹੀ ਹਨ ਕਿ ਉਨ੍ਹਾਂ ਦੇ ਪੋਤਰੇ ਜਸਪ੍ਰੀਤ ਸਿੰਘ ਸੋਨੀ ਬੜੀ ਰਾਜਸੀ ਖੇਤਰ ਦੇ ਨਾਲ-ਨਾਲ ਸਮਾਜਸੇਵੀ ਕੰਮਾਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਹਨ। ਸਵ: ਮਾਤਾ ਬਚਨ ਕੌਰ ਬੜੀ ਬਹੁਤ ਹੀ ਨਿੱਘੇ ਅਤੇ ਮਿਲਣਸਾਰ ਸੁਭਾਅ ਦੇ ਸਨ ਅਤੇ ਉਨ੍ਹਾਂ ਹਮੇਸ਼ਾ ਹੀ ਆਪਣੇ ਪਰਿਵਾਰ ਨੂੰ ਸਮਾਜ ਸੇਵਾ ਦੇ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਚੇਤਨ ਸਿੰਘ ਜੋੜਾਮਾਜਰਾ, ਪ੍ਰੇਮ ਸਿਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਸਰਬਜੀਤ ਸਿੰਘ ਝਿੰਜਰ, ਮੇਅਰ ਅਮਰਜੀਤ ਸਿੰਘ ਜੀਤੀ ਸਿੰਧੂ, ਰਾਜਾ ਮੁਹਾਲੀ, ਕੁਲਜੀਤ ਸਿੰਘ ਬੇਦੀ, ਬੀਬਾ ਅਮਨਜੋਤ ਕੌਰ ਰਾਮੂਵਾਲੀਆ, ਅਵਤਾਰ ਸਿੰਘ ਮੋਲੀ, ਛੱਜਾ ਸਿੰਘ ਕੁਰੜੀ, ਮੋਹਨ ਸਿੰਘ ਬਠਲਾਣਾ, ਹਰਮਿੰਦਰ ਸਿੰਘ ਪੱਤੋ, ਜਗਰੂਪ ਕੁਰੜੀ, ਬੀਬੀ ਕੁਲਦੀਪ ਕੌਰ ਕੰਗ, ਕਮਲਜੀਤ ਸਿੰਘ ਰੂਬੀ, ਅਹਰਮਨ ਪ੍ਰੀਤ ਸਿੰਘ, ਅਮਨਦੀਪ ਸਿੰਘ ਭੋਲਾ, ਕਿਰਪਾਲ ਸਿੰਘ ਸਿਆਊ, ਪਰਮ ਬੈਦਵਾਣ, ਮੱਖਣ ਗੀਗੇ ਮਾਜਰਾ, ਦੀਦਾਰ ਸਿੰਘ ਗੁਰਨਾ, ਕੁਲਵਿੰਦਰ ਸਿੰਘ ਬਾਕਰਪੁਰ, ਅਮਰਦੀਪ ਸਿੰਘ ਚਾਚੋ ਮਾਜਰਾ, ਕੁਸ਼ਵਿਦਰ ਸਿੰਘ ਸੋਹਾਣਾ, ਰਵਿੰਦਰ ਸਿੰਘ ਖੇੜਾ, ਗੁਰਮਿੰਦਰ ਸਿੰਘ ਬਾਕਰਪੁਰ, ਪਰਮਜੀਤ ਸਿੰਘ ਕਾਹਲੋਂ, ਜਗਰੂਪ ਸਿੰਘ ਕੁਰੜੀ, ਹਰਿੰਦਰ ਸਿੰਘ ਸੋਹਾਣਾ, ਬਲਵਿੰਦਰ ਸਿੰਘ ਗੋਬਿੰਦਗੜ੍ਹ, ਛੱਜਾ ਸਿੰਘ ਕੁਰੜੀ, ਗੁਰਵਿੰਦਰ ਸਿੰਘ ਵਾਕਰਪੁਰ, ਸੁੱਖਾ ਸਰਪੰਚ ਬਾਕਰਪੁਰ, ਜਤਿੰਦਰ ਸਿੰਘ ਬਾਕਰਪੁਰ ਆਦਿ ਮੌਜੂਦ ਸਨ।