ਵੱਡੀ ਖ਼ਬਰ: ਤਿੰਨ ਲੜਕੀਆਂ ਵੱਲੋਂ ਜਾਅਲੀ ਵੋਟ ਪਾਉਣ ਦੇ ਮਾਮਲੇ ਨੂੰ ਲੈ ਕੇ ਹੰਗਾਮਾ, ਵੋਟਿੰਗ ਦੌਰਾਨ ਮਾਹੌਲ ਤਣਾਅਪੂਰਨ
ਨਗਰ ਕੌਂਸਲ ਲਾਲੜੂ ਵਿਖੇ ਚੋਣਾਂ ਦੌਰਾਨ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਲਲੜੂ ਵਿਖੇ ਵਾਰਡ ਨੰਬਰ 12 ਲਈ ਪੈ ਰਹੀ ਵੋਟਾਂ ਦੌਰਾਨ ਉਸ ਸਮੇਂ ਮਾਹੌਲ ਤਣਾਅ ਪੂਰਨ ਹੋ ਗਿਆ , ਜਦੋਂ ਤਿੰਨ ਲੜਕੀਆਂ ਉਤੇ ਜਾਅਲੀ ਵੋਟਾਂ ਪਾਉਣ ਦੇ ਦੋਸ਼ ਲੱਗੇ
Publish Date: Tue, 26 May 2026 01:23 PM (IST)
Updated Date: Tue, 26 May 2026 01:25 PM (IST)
ਸੁਰਜੀਤ ਸਿੰਘ ਕੁਹਾੜ, ਲਾਲੜੂ। ਨਗਰ ਕੌਂਸਲ ਲਾਲੜੂ ਵਿਖੇ ਚੋਣਾਂ ਦੌਰਾਨ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਲਲੜੂ ਵਿਖੇ ਵਾਰਡ ਨੰਬਰ 12 ਲਈ ਪੈ ਰਹੀ ਵੋਟਾਂ ਦੌਰਾਨ ਉਸ ਸਮੇਂ ਮਾਹੌਲ ਤਣਾਅ ਪੂਰਨ ਹੋ ਗਿਆ , ਜਦੋਂ ਤਿੰਨ ਲੜਕੀਆਂ ਉਤੇ ਜਾਅਲੀ ਵੋਟਾਂ ਪਾਉਣ ਦੇ ਦੋਸ਼ ਲੱਗੇ। ਇਸੇ ਦੌਰਾਨ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋ, ਭਾਜਪਾ ਆਗੂ ਸੁਸ਼ੀਲ ਰਾਣਾ ਅਤੇ ਸਾਬਕਾ ਵਿਧਾਇਕ ਐਨਕੇ ਸ਼ਰਮਾ ਦੇ ਭਰਾ ਪਰਮਿੰਦਰ ਸ਼ਰਮਾ ਮੌਕੇ ਤੇ ਪੁੱਜ ਅਤੇ ਆਪਣੇ ਸਮਰਥਕਾਂ ਸਮੇਤ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਰੇਬਾਜ਼ੀ ਕੀਤੀ, ਜਿਸ ਨਾਲ ਇਕਦਮ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਮੌਕੇ ਤੇ ਪੁੱਜੇ ਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁੱਜੀ ਪੁਲਿਸ ਫੋਰਸ ਨਾਲ ਕਾਫੀ ਮੁਸ਼ੱਕਤ ਬਾਅਦ ਲੜਕੀਆਂ ਨੂੰ ਜਾਂਚ ਲਈ ਲਿਜਾਇਆ ਗਿਆ।