ਸ਼ਰਮਨਾਕ ਕਾਰਾ: ਔਲਾਦ ਦੀ ਚਾਹਤ 'ਚ ਨਾਬਾਲਗ ਸਾਲੀ ਨੂੰ ਭਜਾ ਲੈ ਗਿਆ ਜੀਜਾ, ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮ ਖਿਲਾਫ ਭਾਰਤੀ ਨਿਆ ਸੰਹਿਤਾ ਦੀ ਧਾਰਾ 137(2), 96, 64(2) ਐਮ ਅਤੇ ਪਾਕਸੋ ਐਕਟ ਦੀ ਧਾਰਾ 6 ਹੇਠ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।
Publish Date: Thu, 23 Apr 2026 12:33 PM (IST)
Updated Date: Thu, 23 Apr 2026 01:59 PM (IST)
ਤਰੁਣ ਭਜਨੀ, ਪੰਚਕੂਲਾ। ਪਤਨੀ ਤੋਂ ਬੱਚਾ ਨਾ ਹੋਣ ਕਾਰਨ ਪਤੀ ਨਾਬਾਲਿਗ ਸਾਲੀ ਨੂੰ ਹੀ ਭਜਾ ਕੇ ਲੈ ਗਿਆ। ਮੁਲਜ਼ਮ ਲੜਕੀ ਨਾਲ ਜਬਰ ਜਨਾਹ ਕੀਤਾ ਤੇ ਹੁਣ ਪੀੜਤਾ ਗਰਭਵਤੀ ਹੈ। ਪੰਚਕੂਲਾ ਪੁਲਿਸ ਨੇ ਕਰੀਬ ਦੋ ਮਹੀਨੇ ਤੋਂ ਲਾਪਤਾ 17 ਸਾਲ ਦੀ ਲੜਕੀ ਨੂੰ ਬਰਾਮਦ ਕਰ ਲਿਆ ਹੈ। ਉੱਥੇ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ, ਜਦਕਿ ਪੀੜਤਾ ਦੀ ਕਾਊਂਸਲਿੰਗ ਕਰਵਾਈ ਜਾ ਰਹੀ ਹੈ।
16 ਫਰਵਰੀ ਨੂੰ ਸੈਕਟਰ-19 ਦੀ ਰਹਿਣ ਵਾਲੀ ਇੱਕ ਔਰਤ ਨੇ ਪੁਲਿਸ ਚੌਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ 17 ਸਾਲ ਦੀ ਧੀ 14 ਫਰਵਰੀ ਦੀ ਰਾਤ ਤੋਂ ਅਚਾਨਕ ਲਾਪਤਾ ਹੋ ਗਈ। ਗੁਆਂਢ ਵਿੱਚ ਰਹਿਣ ਵਾਲਾ ਉਨ੍ਹਾਂ ਦਾ ਰਿਸ਼ਤੇਦਾਰ ਵੀ ਉਸੇ ਰਾਤ ਤੋਂ ਗਾਇਬ ਸੀ। ਪਰਿਵਾਰ ਨੇ ਸ਼ੱਕ ਜਤਾਇਆ ਕਿ ਉਹੀ ਵਿਅਕਤੀ ਉਨ੍ਹਾਂ ਦੀ ਧੀ ਨੂੰ ਵਰਗਲਾ ਕੇ ਨਾਲ ਲੈ ਗਿਆ ਹੈ। ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਜਦੋਂ ਉਸ ਬਾਰੇ ਪਤਾ ਲਗਾ ਤਾਂ ਉਸਨੂੰ ਪਲਵਲ ਤੋਂ ਕਾਬੂ ਕਰ ਲਿਆ ਗਿਆ ਅਤੇ ਲੜਕੀ ਨੂੰ ਬਰਾਮਦ ਕੀਤਾ ਗਿਆ। ਲੜਕੀ ਦੀ ਮੈਡੀਕਲ ਜਾਂਚ ਕਰਵਾਈ ਗਈ, ਜਿਸ ਵਿੱਚ ਉਸ ਦੇ ਗਰਭਵਤੀ ਹੋਣ ਦੀ ਪੁਸ਼ਟੀ ਹੋਈ।
ਪੁਲਿਸ ਜਾਂਚ ਮੁਤਾਬਕ ਮੁਲਜ਼ਮ ਅਤੇ ਪੀੜਤਾ ਦਾ ਪਰਿਵਾਰ ਪਹਿਲਾ ਤੋਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਪੰਚਕੂਲਾ ਵਿੱਚ ਰਹਿ ਰਹੇ ਹਨ। ਨਾਬਾਲਗ ਲੜਕੀ ਮੁਲਜ਼ਮ ਦੀ ਪਤਨੀ ਦੇ ਚਾਚੇ ਦੀ ਧੀ (ਸਾਲੀ) ਹੈ। ਮੁਲਜ਼ਮ ਨੇ ਦੱਸਿਆ ਕਿ ਉਸ ਦੀ ਪਤਨੀ ਤੋਂ ਕੋਈ ਸੰਤਾਨ ਨਹੀਂ ਹੋ ਰਹੀ ਸੀ, ਇਸ ਲਈ ਸੰਤਾਨ ਦੀ ਇੱਛਾ ਵਿੱਚ ਉਸ ਨੇ ਨਾਬਾਲਿਗ ਸਾਲੀ ਨੂੰ ਭਜਾ ਲੈ ਗਿਆ।
ਮੁਲਜ਼ਮ ਖਿਲਾਫ ਭਾਰਤੀ ਨਿਆ ਸੰਹਿਤਾ ਦੀ ਧਾਰਾ 137(2), 96, 64(2) ਐਮ ਅਤੇ ਪਾਕਸੋ ਐਕਟ ਦੀ ਧਾਰਾ 6 ਹੇਠ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।