ਯੂਕੋ ਬੈਂਕ ਦਾ 84ਵਾਂ ਸਥਾਪਨਾ ਦਿਵਸ ਮਨਾਇਆ
ਯੂਕੋ ਬੈਂਕ ਦਾ 84ਵਾਂ ਸਥਾਪਨਾ ਦਿਵਸ ਮਨਾਇਆ
Publish Date: Fri, 09 Jan 2026 06:08 PM (IST)
Updated Date: Fri, 09 Jan 2026 06:12 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਯੂਕੋ ਬੈਂਕ ਸਾਖ਼ਾ ਲਾਲੜੂ ਵਿਖੇ ਬੈਂਕ ਦੇ ਸਟਾਫ਼ ਨੇ ਖਾਤਾਧਾਰਕਾਂ ਨਾਲ ਮਿਲ ਕੇ ਯੂਕੋ ਬੈਂਕ ਦਾ 84ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਬੈਂਕ ਦੇ ਮੈਨੇਜਰ ਹੇਮੰਤ ਕਪੂਰ ਨੇ ਦੱਸਿਆ ਕਿ ਬੈਂਕ ਨੂੰ ਸਥਾਪਿਤ ਹੋਏ ਪੂਰੇ 84 ਸਾਲ ਹੋ ਚੁੱਕੇ ਹਨ ਅਤੇ ਇਹ ਨਿਰੰਤਰ ਆਪਣੀਆਂ ਸੇਵਾਵਾਂ ਸਮਾਜ ’ਚ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਦੇ ਸਥਾਪਨਾ ਦਿਵਸ ਮੌਕੇ ਸਮੁੱਚੇ ਸਟਾਫ਼ ਨੇ ਖਾਤਾਧਾਰਕਾਂ ਨਾਲ ਮਿਲ ਕੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਅਤੇ ਸਾਰਿਆਂ ਦਾ ਮੂੰਹ ਮਿੱਠਾ ਵੀ ਕਰਵਾਇਆ। ਉਨ੍ਹਾਂ ਦੱਸਿਆ ਕਿ ਬੈਂਕ ਦੇ ਸਟਾਫ਼ ਵੱਲੋਂ ਖਾਤਾਧਾਰਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਖਾਤਾਧਾਰਕਾਂ ਨੇ ਵੀ ਬੈਂਕ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸ੍ਰੀ ਕਪੂਰ ਨੇ ਦੱਸਿਆ ਕਿ ਖਾਤਾਧਾਰਕਾਂ ਦੀ ਉਤਸ਼ਾਹਜਨਕ ਫੀਡਬੈਕ ਅਤੇ ਨਿਰੰਤਰ ਵਿਸ਼ਵਾਸ ਸਮੁੱਚੇ ਸਟਾਫ਼ ਨੂੰ ਇਮਾਨਦਾਰੀ, ਪਾਰਦਰਸ਼ਤਾ ਅਤੇ ਵਚਨਬੱਧਤਾ ਨਾਲ ਹਰ ਦਿਨ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਬੈਂਕ ਵਿਚ ਹਰ ਨਵਾਂ ਆਇਆ ਗਾਹਕ ਰੱਬ ਦਾ ਰੂਪ ਹੁੰਦਾ ਹੈ ਅਤੇ ਉਹ ਗ੍ਰਾਹਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਵਿਚ ਆਪਣਾ ਵੱਢਮੁੱਲਾ ਸਮਾਂ ਦੇਣ ਨੂੰ ਪਹਿਲ ਦਿੰਦੇ ਹਨ। ਇਸ ਮੌਕੇ ਸਮੁੱਚਾ ਸਟਾਫ਼ ਅਤੇ ਵੱਡੀ ਗਿਣਤੀ ਖਾਤਾਧਾਰਕ ਮੌਜੂਦ ਸਨ।