ਸ਼ਰਮਨਾਕ : ਬੁਰਕਾ ਪਾਉਣ ਵਾਲੀ ਦੋ ਮੁਸਲਿਮ ਔਰਤਾਂ ਨਾਲ ਹਿੰਦੂ ਵਿਕਅਤੀ ਨੇ ਰਾਹ ਰੋਕ ਕੇ ਕੀਤੀ ਬਦਸਲੂਕੀ, ਵੀਡੀਓ ਸੋਸ਼ਲ ਮੀਡਿਆ ’ਤੇ ਵਾਇਰਲ
ਮੁਬਾਰਕਪੁਰ ਵਿਖੇ ਬੁਰਕਾ ਪਾ ਕੇ ਜਾਂਦੀ ਦੋ ਮੁਸਲਿਮ ਔਰਤਾਂ ਨਾਲ ਮੁਬਾਰਕਪੁਰ ਵਾਸੀ ਹਿੰਦੂ ਵਿਕਅਤੀ ਵੱਲੋਂ ਰਾਹ ਰੋਕ ਕੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੁਰਕੇ ਦਾ ਵਿਰੋਧ ਕਰਦੇ ਮੁਬਾਰਕਪੁਰ ਵਾਸੀ ਨੇ ਸੰਵਿਧਾਨ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡਿਆ ’ਤੇ ਵਾਇਰਲ ਹੋ ਰਹੀ ਹੈ। ਪੁਲਿਸ ਸ਼ਿਕਾਇਤ ਹੋਣ ’ਤੇ ਮੁਹਤਬਰ ਵਿਅਕਤੀਆਂ ਵੱਲੋਂ ਸ਼ਾਮ ਨੂੰ ਰਾਜੀਨਾਮਾ ਕਰਵਾ ਦਿੱਤਾ ਗਿਆ। ਇਸ ਮਗਰੋਂ ਪੁਲਿਸ ਨੇ ਸੁੱਖ ਦਾ ਸਾਹ ਲਿਆ।
Publish Date: Sat, 31 Jan 2026 12:46 PM (IST)
Updated Date: Sat, 31 Jan 2026 12:49 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ। ਮੁਬਾਰਕਪੁਰ ਵਿਖੇ ਬੁਰਕਾ ਪਾ ਕੇ ਜਾਂਦੀ ਦੋ ਮੁਸਲਿਮ ਔਰਤਾਂ ਨਾਲ ਮੁਬਾਰਕਪੁਰ ਵਾਸੀ ਹਿੰਦੂ ਵਿਕਅਤੀ ਵੱਲੋਂ ਰਾਹ ਰੋਕ ਕੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੁਰਕੇ ਦਾ ਵਿਰੋਧ ਕਰਦੇ ਮੁਬਾਰਕਪੁਰ ਵਾਸੀ ਨੇ ਸੰਵਿਧਾਨ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡਿਆ ’ਤੇ ਵਾਇਰਲ ਹੋ ਰਹੀ ਹੈ। ਪੁਲਿਸ ਸ਼ਿਕਾਇਤ ਹੋਣ ’ਤੇ ਮੁਹਤਬਰ ਵਿਅਕਤੀਆਂ ਵੱਲੋਂ ਸ਼ਾਮ ਨੂੰ ਰਾਜੀਨਾਮਾ ਕਰਵਾ ਦਿੱਤਾ ਗਿਆ। ਇਸ ਮਗਰੋਂ ਪੁਲਿਸ ਨੇ ਸੁੱਖ ਦਾ ਸਾਹ ਲਿਆ।
ਮੁਸਲਿਮ ਪਰਿਵਾਰ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਨੇ ਬਹੁਤ ਵੱਡੀ ਗ਼ਲਤੀ ਕੀਤੀ ਹੈ, ਜੋ ਰਾਹ ਜਾਂਦੀ ਔਰਤਾਂ ਨੂੰ ਰੋਕ ਕੇ ਬੁਰਕਾ ਪਾਉਣ ’ਤੇ ਇਤਰਾਜ਼ ਜਤਾਇਆ। ਜਦੋਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵਿਅਕਤੀ ਗਾਲੀ ਗਲੋਚ ’ਤੇ ਉਤਰ ਆਇਆ ਸੀ। ਇਕ ਵਿਅਕਤੀ ਕਰਕੇ ਮਾਹੌਲ ਨਾ ਖ਼ਰਾਬ ਹੋਵੇ ਇਸਦੇ ਚਲਦੇ ਉਨ੍ਹਾਂ ਉਕਤ ਵਿਅਕਤੀ ਨੂੰ ਮਾਫ਼ੀ ਮੰਗਣ ’ਤੇ ਮਾਫ਼ ਕਰ ਦਿੱਤਾ। ਸ਼ਾਮ ਨੂੰ ਮੁਬਾਰਕਪੁਰ ਪੁਲਿਸ ਚੌਕੀ ਵਿਚ ਰਾਜੀਨਾਮਾ ਹੋਣ ’ਤੇ ਪੁਲਿਸ ਨੇ ਸੁੱਖ ਦਾ ਸਾਹ ਲਿਆ। ਮੁਸਲਿਮ ਪਰਿਵਾਰ ਦੇ ਹੱਕ ਵਿਚ ਭਾਈਚਾਰੇ ਦੇ ਲੋਕ ਚੌਕੀ ਵਿਚ ਇਕੱਤਰ ਹੋ ਗਏ ਸਨ।
ਜਾਣਕਾਰੀ ਦਿੰਦੇ ਇਕਰਾਨ ਮੁਹੰਮਦ ਵਾਸੀ ਮੁਬਾਰਕਪੁਰ ਨੇ ਦੱਸਿਆ ਕਿ ਉਸਦੀ ਪਤਨੀ ਅਤੇ ਭਾਬੀ ਵੀਰਵਾਰ ਸਵੇਰੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਸੀ। ਇਸ ਦੌਰਾਨ ਉਕਤ ਵਿਅਕਤੀ ਨੇ ਦੋਵਾਂ ਔਰਤਾਂ ਨੂੰ ਰੋਕ ਕੇ ਬੁਰਕਾ ਪਾਉਣ ’ਤੇ ਇਤਰਾਜ਼ ਪ੍ਰਗਟ ਕੀਤਾ ਅਤੇ ਬਦਤਮੀਜ਼ੀ ਕੀਤੀ। ਫੇਰ ਜਦੋਂ ਦੋਵੇਂ ਔਰਤਾਂ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਸੀ ਤਾਂ ਉਕਤ ਵਿਅਕਤੀ ਨੇ ਫੇਰ ਉਨ੍ਹਾਂ ਦਾ ਰਾਹ ਰੋਕ ਲਿਆ। ਇਸੇ ਦੌਰਾਨ ਉਹ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਕਤ ਵਿਅਕਤੀ ਨੂੰ ਅਜਿਹਾ ਕਰਨ ਤੋਂ ਰੋਕਿਆ।
ਇਕਰਾਨ ਮੁਹੰਮਦ ਮੁਤਾਬਕ ਉਕਤ ਵਿਅਕਤੀ ਨੂੰ ਬਹੁਤ ਸਮਝਾਇਆ ਕਿ ਉਨ੍ਹਾਂ ਦੇ ਧਰਮ ਵਿਚ ਬੁਰਕਾ ਪਾ ਸਕਦੇ ਹਨ ਅਤੇ ਸੰਵਿਧਾਨ ਵਿਚ ਵੀ ਬੁਰਕਾ ਪਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਪਰ ਉਕਤ ਵਿਅਕਤੀ ਆਪਣੀ ਜਿਦ ’ਤੇ ਅੜਿਆ ਰਿਹਾ ਕਿ ਜੇਕਰ ਇੱਥੇ ਰਹਿਣਾ ਤਾਂ ਬੁਰਕਾ ਨਹੀਂ ਪਾਉਣਾ। ਇਕਰਾਨ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਔਰਤਾਂ ਦਾ ਰਾਹ ਰੋਕ ਕੇ ਸਾਰਿਆਂ ਨਾਲ ਬਦਸਲੂਕੀ ਕੀਤੀ ਅਤੇ ਕੱਪੜੇ ਫਾੜਨ ਦੀ ਧਮਕੀ ਦਿੱਤੀ ਸੀ।
ਇਸ ਮਗਰੋਂ ਉਨ੍ਹਾਂ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਸੀ। ਇਕਰਾਨ ਮੁਤਾਬਕ ਉਹ ਤਿੰਨ ਸਾਲਾਂ ਤੋਂ ਮੁਬਾਰਕਪੁਰ ਵਿਖੇ ਰਹਿ ਰਹੇ ਹਨ। ਇਸ ਤੋਂ ਪਹਿਲਾਂ ਉਹ ਜ਼ੀਰਕਪੁਰ ਰਹਿੰਦੇ ਸਨ। ਘਟਨਾ ਦੀ ਵੀਡੀਓ ਵੀ ਬਣਾਈ ਹੋਈ ਹੈ। ਵੀਡੀਓ ਵੇਖ ਕੇ ਉਕਤ ਵਿਅਕਤੀ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ। ਮੁਬਾਰਕਪੁਰ ਪੁਲਿਸ ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦਾ ਸਮਝੌਤਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਨੇ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵੀ ਉਸ ਵੱਲੋਂ ਅਜਿਹਾ ਕੁੱਝ ਨਹੀਂ ਕੀਤਾ ਜਾਵੇਗਾ।