Transfers : ਪੰਜਾਬ 'ਚ ਸੱਤ ਆਈਏਐੱਸ ਤੇ ਇਕ ਪੀਸੀਐੱਸ ਅਫਸਰ ਦਾ ਤਬਾਦਲਾ
ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਵੀਰਵਾਰ ਸ਼ਾਮ ਨੂੰ ਸੱਤ ਆਈਏਐੱਸ ਤੇ ਇਕ ਪੀਸੀਐੱਸ ਅਫਸਰ ਦਾ ਤਬਾਦਲਾ ਕਰ ਦਿੱਤਾ ਹੈ। ਇਸ ’ਚ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ ਨੂੰ ਤਕਨੀਕੀ ਸਿੱਖਿਆ ਤੇ ਉਦਯੋਗਿਕ ਵਿਭਾਗ ਲਾਇਆ ਗਿਆ ਹੈ।
Publish Date: Thu, 11 Dec 2025 11:03 PM (IST)
Updated Date: Thu, 11 Dec 2025 11:06 PM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਵੀਰਵਾਰ ਸ਼ਾਮ ਨੂੰ ਸੱਤ ਆਈਏਐੱਸ ਤੇ ਇਕ ਪੀਸੀਐੱਸ ਅਫਸਰ ਦਾ ਤਬਾਦਲਾ ਕਰ ਦਿੱਤਾ ਹੈ। ਇਸ ’ਚ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ ਨੂੰ ਤਕਨੀਕੀ ਸਿੱਖਿਆ ਤੇ ਉਦਯੋਗਿਕ ਵਿਭਾਗ ਲਾਇਆ ਗਿਆ ਹੈ। ਮਨਵੇਸ਼ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਪੁਰਾਣੇ ਵਿਭਾਗਾਂ ਦੇ ਨਾਲ-ਨਾਲ ਰੋਪੜ ਮੰਡਲ ਦੇ ਕਮਿਸ਼ਨਰ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ। ਅਰੁਣ ਸੇਖੜੀ ਜਿਨ੍ਹਾਂ ਕੋਲ ਫਿਰੋਜ਼ਪੁਰ ਤੇ ਜਲੰਧਰ ਦੇ ਮੰਡਲ ਦੇ ਕਮਿਸ਼ਨਰ ਦਾ ਚਾਰਜ ਸੀ, ਹੁਣ ਜਲੰਧਰ ਦਾ ਚਾਰਜ ਲੈ ਕੇ ਫ਼ਰੀਦਕੋਟ ਦਾ ਚਾਰਜ ਦਿੱਤਾ ਗਿਆ ਹੈ।
ਮਨਜੀਤ ਸਿੰਘ ਬਰਾੜ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਹੋਣਗੇ। ਰਾਮਵੀਰ ਸਿੰਘ ਨੂੰ ਉਨ੍ਹਾਂ ਦੇ ਪੁਰਾਣੇ ਵਿਭਾਗਾਂ ਦੇ ਨਾਲ-ਨਾਲ ਹੁਣ ਜਲੰਧਰ ਮੰਡਲ ਦਾ ਚਾਰਜ ਦਿੱਤਾ ਗਿਆ ਹੈ। ਰੁਬਿੰਦਰਜੀਤ ਸਿੰਘ ਬਰਾੜ ਨੂੰ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਪੰਜਾਬ ਪੂੰਜੀ ਉਤਸ਼ਾਹ ਬਿਊਰੋ ਦੇ ਨਾਲ-ਨਾਲ ਵਧੀਕ ਸਕੱਤਰ ਪਰਵਾਸੀ ਭਾਰਤੀ ਮਾਮਲੇ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ। ਸੋਨਮ ਨੂੰ ਉਨ੍ਹਾਂ ਦੇ ਪੁਰਾਣੇ ਵਿਭਾਗ ਦੇ ਨਾਲ-ਨਾਲ ਜੁਆਇੰਟ ਕਮਿਸ਼ਨਰ ਨਗਰ ਨਿਗਮ ਪਟਿਆਲਾ ਦਾ ਚਾਰਜ ਦਿੱਤਾ ਗਿਆ ਹੈ। ਪੀਸੀਐੱਸ ਅਫਸਰ ਜਗਦੀਪ ਸਹਿਗਲ ਨੂੰ ਜੁਆਇੰਟ ਸਕੱਤਰ ਸਥਾਨਕ ਸਰਕਾਰ ਤੇ ਵਾਧੂ ਚਾਰਜ ਵਧੀਕ ਮੈਨੇਜਿੰਗ ਡਾਇਰੈਕਟਰ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਗਰ ਨਿਗਮ ਲਾਇਆ ਗਿਆ ਹੈ।