ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਥਿਤ ਡੇਰਾਬੱਸੀ ਫਲਾਈਓਵਰ 'ਤੇ ਟ੍ਰੈਫਿਕ ਜਾਮ, ਰਾਹਗੀਰ ਪਰੇਸ਼ਾਨ
ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਸਥਿਤ ਡੇਰਾਬੱਸੀ ਫਲਾਈਓਵਰ 'ਤੇ ਟ੍ਰੈਫਿਕ ਜਾਮ, ਰਾਹਗੀਰ ਪਰੇਸ਼ਾਨ
Publish Date: Fri, 21 Nov 2025 05:57 PM (IST)
Updated Date: Fri, 21 Nov 2025 05:58 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਸਥਿਤ ਡੇਰਾਬੱਸੀ ਫਲਾਈਓਵਰ ਤੇ ਇੱਕ ਵਾਹਨ ਖਰਾਬ ਹੋ ਜਾਣ ਕਾਰਨ ਕਈ ਘੰਟਿਆਂ ਤੱਕ ਭਾਰੀ ਟ੍ਰੈਫਿਕ ਜਾਮ ਲੱਗਿਆ ਰਿਹਾ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਫਲਾਈਓਵਰ ਦੇ ਉੱਪਰ ਚੰਡੀਗੜ੍ਹ ਵੱਲ ਜਾ ਰਹੀ ਲੇਨ ਵਿੱਚ ਇੱਕ ਭਾਰੀ ਵਾਹਨ ਅਚਾਨਕ ਖਰਾਬ ਹੋ ਗਿਆ। ਵਾਹਨ ਸੜਕ ਦੇ ਐਨ ਵਿਚਕਾਰ ਖੜ੍ਹਾ ਹੋਣ ਕਾਰਨ ਪਿੱਛੋਂ ਆ ਰਹੇ ਵਾਹਨਾਂ ਦੀ ਲੰਬੀ ਕਤਾਰ ਲੱਗ ਗਈ। ਥੋੜ੍ਹੇ ਹੀ ਸਮੇਂ ਵਿੱਚ, ਇਹ ਜਾਮ ਕਈ ਕਿਲੋਮੀਟਰ ਤੱਕ ਫੈਲ ਗਿਆ, ਜਿਸ ਵਿੱਚ ਛੋਟੇ ਅਤੇ ਵੱਡੇ ਵਾਹਨ ਫਸ ਗਏ। ਖਾਸ ਤੌਰ ਤੇ ਡੇਰਾਬੱਸੀ ਤੋਂ ਜ਼ੀਰਕਪੁਰ ਅਤੇ ਚੰਡੀਗੜ੍ਹ ਜਾਣ ਵਾਲੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ। ਡੇਰਾਬੱਸੀ ਫਲਾਈਓਵਰ ਤੇ ਜਾਮ ਕਾਰਨ ਵਾਹਨ ਬਿਲਕੁਲ ਰੁਕ ਗਏ ਅਤੇ ਲੋਕਾਂ ਨੂੰ ਇੱਕ ਛੋਟੀ ਦੂਰੀ ਤੈਅ ਕਰਨ ਲਈ ਵੀ ਕਈ ਘੰਟੇ ਲੱਗ ਗਏ। ਟ੍ਰੈਫਿਕ ਜਾਮ ਕਾਰਨ ਪ੍ਰੇਸ਼ਾਨੀ ਵਿੱਚ ਫਸੇ ਰਾਹਗੀਰਾਂ ਨੇ ਪ੍ਰਸ਼ਾਸਨ ਤੇ ਇਸ ਸਮੱਸਿਆ ਦਾ ਤੁਰੰਤ ਹੱਲ ਨਾ ਕਰਨ ਦੇ ਦੋਸ਼ ਲਾਏ। ਇੱਕ ਵਾਹਨ ਚਾਲਕ ਨੇ ਦੱਸਿਆ ਕਿ ਉਹ ਪਿਛਲੇ ਦੋ ਘੰਟਿਆਂ ਤੋਂ ਜਾਮ ਵਿੱਚ ਫਸਿਆ ਹੋਇਆ ਹੈ। ਫਲਾਈਓਵਰ ਤੇ ਜੇਕਰ ਕੋਈ ਵਾਹਨ ਖਰਾਬ ਹੋ ਜਾਵੇ ਤਾਂ ਟ੍ਰੈਫਿਕ ਕੰਟਰੋਲ ਲਈ ਕੋਈ ਠੋਸ ਪ੍ਰਬੰਧ ਨਹੀਂ ਹੈ। ‘‘‘‘‘‘‘‘‘‘‘‘ - ਟ੍ਰੈਫਿਕ ਪੁਲਿਸ ਨੇ ਕਰਵਾਇਆ ਕਲੀਅਰ ਕਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਸਥਾਨਕ ਟ੍ਰੈਫਿਕ ਪੁਲਿਸ ਮੌਕੇ ਤੇ ਪਹੁੰਚੀ ਅਤੇ ਖਰਾਬ ਹੋਏ ਵਾਹਨ ਨੂੰ ਹਟਾਉਣ ਲਈ ਕ੍ਰੇਨ ਬੁਲਾਈ ਗਈ। ਵਾਹਨ ਨੂੰ ਸੜਕ ਤੋਂ ਹਟਾਉਣ ਤੋਂ ਬਾਅਦ, ਟ੍ਰੈਫਿਕ ਨੂੰ ਹੌਲੀ-ਹੌਲੀ ਅੱਗੇ ਵਧਾਇਆ ਗਿਆ। ਦੇਰ ਸ਼ਾਮ ਤੱਕ ਹਾਈਵੇਅ ਤੇ ਆਵਾਜਾਈ ਆਮ ਵਾਂਗ ਹੋ ਸਕੀ।