ਹੋਰ ਫੰਡ ਜਾਰਪੀ ਕਰਨ ’ਚ ਵੀ ਰੁਕਾਵਟਾਂ ਪਾਈਆਂ ਜਾਦੰਦੀਆਂ ਹਨ। ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਓਡੀਸ਼ਾ ਤੋਂ ਕੋਲਾ ਪੰਜਾਬ ਲਿਆਉਣ ਲਈ ਕਿਹਾ ਗਿਆ ਕਗਿ ਵਾਇਆ ਸ੍ਰੀਲੰਕਾ, ਮੁੰਦਰਾ ਪੋਰਟ ਲੈ ਕੇ ਆਓ, ਪਰ ਜਦੋਂ ਅਸੀਂ ਇਹ ਮਾਮਲਾ ਆਪਣੇ ਤਰੀਕੇ ਨਾਲ ਤਤਕਾਲੀ ਕੋਲਾ ਮੰਤਰੀ ਆਰਕੇ ਸਿੰਘ ਕੋਲ ਚੁੱਕਿਆ ਤਾਂ ਉਨ੍ਹਾਂ ਨੇ ਆਪਣਾ ਆਦੇਸ਼ ਵਾਪਸ ਲੈ ਲਿਆ।

ਰੋਹਿਤ ਕੁਮਾਰ, ਚੰਡੀਗੜ੍ਹ: ਕੇਂਦਰ ਦੀ ਭਾਜਪਾ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦਾ ਹਾਲੇ ਵੀ ਮਲਾਲ ਹੈ। ਇਸਦੀ ਟੀਸ ਭਾਜਪਾ ਨੂੰ ਹਮੇਸ਼ਾ ਰਹਿੰਦੀ ਹੈ ਤੇ ਇਸੇ ਕਾਰਨ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਇਸ ਸਰਕਾਰ ਤੋਂ ਕੋਈ ਕੰਮ ਕਢਵਾਉਣ ਲਈ ਉਂਗਲੀ ਟੇਢੀ ਕਰਨੀ ਪੈਂਦੀ ਹੈ। ਸਾਨੂੰ ਵੀ ਪਤਾ ਹੈ ਕਿ ਸਿੱਧੀ ਉਂਗਲ ਨਾਲ ਘਿਓ ਨਹੀਂ ਨਿਕਲਣ ਵਾਲਾ, ਇਸ ਲਈ ਅਸੀਂ ਤਾ ਪੂਰਾ ਪੰਜਾ ਹੀ ਟੇਢਾ ਕੀਤਾ ਹੈ। ਇਹ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੱਕਰਵਾਰ ਨੂੰ ਚੰਡੀਗੜ੍ਹ ’ਚ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵਲੋਂ ਕਰਾਏ ‘ਜਾਗਰਣ ਵਿਮਰਸ਼’ ਚੁਣੌਤੀਆਂ ਤੇ ਰਾਹ ਵਿਸ਼ੇ ’ਤੇ ਚਰਚਾ ਕਰਦੇ ਹੋਏ ਕਹੀਆਂ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਰੱਖਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਹ ’ਚ ਕਦਮ-ਕਦਮ ’ਤੇ ਕੇਂਦਰ ਸਰਕਾਰ ਰੁਕਾਵਟਾਂ ਖੜ੍ਹੀਆਂ ਕਰਦੀ ਹੈ। ਪੇਂਡੂ ਵਿਕਾਸ ਫੰਡ ਦਾ ਨੌ ਹਜ਼ਾਰ ਕਰੋੜ ਰੁਪਏ ਹਾਲੇ ਤੱਕ ਰੋਕ ਕੇ ਰੱਖਿਆ ਹੈ। ਹੋਰ ਫੰਡ ਜਾਰਪੀ ਕਰਨ ’ਚ ਵੀ ਰੁਕਾਵਟਾਂ ਪਾਈਆਂ ਜਾਦੰਦੀਆਂ ਹਨ। ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਓਡੀਸ਼ਾ ਤੋਂ ਕੋਲਾ ਪੰਜਾਬ ਲਿਆਉਣ ਲਈ ਕਿਹਾ ਗਿਆ ਕਗਿ ਵਾਇਆ ਸ੍ਰੀਲੰਕਾ, ਮੁੰਦਰਾ ਪੋਰਟ ਲੈ ਕੇ ਆਓ, ਪਰ ਜਦੋਂ ਅਸੀਂ ਇਹ ਮਾਮਲਾ ਆਪਣੇ ਤਰੀਕੇ ਨਾਲ ਤਤਕਾਲੀ ਕੋਲਾ ਮੰਤਰੀ ਆਰਕੇ ਸਿੰਘ ਕੋਲ ਚੁੱਕਿਆ ਤਾਂ ਉਨ੍ਹਾਂ ਨੇ ਆਪਣਾ ਆਦੇਸ਼ ਵਾਪਸ ਲੈ ਲਿਆ।
ਮੁੱਖ ਮੰਤਰੀ ਇਕ ਪਾਸੇ ਜਿੱਥੇ ਕੇਂਦਰ ਸਰਕਾਰ ’ਤੇ ਹਮਲਾਵਰ ਰਹੇ, ਉੱਥੇ ਦੂਜੇ ਪਾਸੇ ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ’ਤੇ ਚਾਣਨਾ ਪਾਇਆ। ਉਨ੍ਹਾਂ ਕਿਹਾ ਕਿ 70 ਸਾਲ ਦੀਆਂ ਕਮੀਆਂ ਚਾਰ ਸਾਲਾਂ ’ਚ ਦੂਰ ਨਹੀਂ ਕੀਤੀਆਂ ਜਾ ਸਕਦੀਆਂ, ਪਰ ਅਸੀਂ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਅਸੀਂ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ, ਪਰ ਹਾਲੇ ਸਾਨੂੰ ਬਹੁਤ ਅੱਗੇ ਜਾਣਾ ਹੈ, ਜਨਹਿੱਤ ਦੇ ਬਹੁਤ ਸਾਰੇ ਕੰਮ ਹਾਲੇ ਕਰਨੇ ਬਾਕੀ ਹਨ।
ਪੰਜਾਬ ਵਿਧਾਨ ਸਭਾ ਦੀਆਂ 117 ’ਚੋਂ ਸਿਰਫ਼ ਦੋ ਸੀਟਾਂ ਜਿੱਤਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਉਨ੍ਹਾਂ ਨੇ ਸਕੂਟਰ ਪਾਰਟੀ ਕਹਿੰਦੇ ਹੋਏ ਕਿਹਾ ਕਿ ਪੰਜਾਬ ’ਚ ਇਨ੍ਹਾਂ ਦਾ ਜ਼ੋਰ ਨਹੀਂ ਚੱਲਦਾ, ਇਸ ਲਈ ਕੇਂਦਰ ਸਰਕਾਰ ਤਰ੍ਹਾਂ-ਤਰ੍ਹਾਂ ਨਾਲ ਬਦਲਾ ਲੈਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਈਡੀ ਦੇ ਛਾਪੇ ਸਾਡੀ ਪਾਰਟੀ ਦੇ ਆਗੂਆਂ ਖ਼ਿਲਾਫ਼ ਹੀ ਪੈਂਦੇ ਹਨ। ਅਜਿਹਾ ਕਰ ਕੇ ਕੇਂਦਰ ਸਰਕਾਰ ਸਾਡੀ ਪਾਰਟੀ ਦੇ ਨੇਤਾਵਾਂ ਨੂੰ ਡਰਾਉਣਾ ਚਾਹੁੰਦੀ ਹੈ, ਪਰ ਅਸੀਂ ਡਰਨ ਵਾਲੇ ਨਹੀਂ ਹਾਂ। ਪੰਜਾਬੀ ਲੜਨਾ ਜਾਣਦੇ ਹਨ।
ਕੇਂਦਰ ਦੀ ਫ਼ਸਲ ਬੀਮਾ ਯੋਜਨਾ ਫਲਾਪ
ਪਿਛਲੇ ਸਾਲ ਆਏ ਹੜ੍ਹ ਤੇ ਅਪ੍ਰੈਲ ਮਹੀਨੇ ’ਚ ਹੋਈ ਬਾਰਿਸ਼ ਤੇ ਗੜੇਮਾਰੀ ਦੇ ਕਾਰਨ ਖ਼ਰਾਬ ਹੋਈ ਫ਼ਸਲ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਫ਼ਸਲੀ ਬੀਮੇ ਦਾ ਮੁੱਦਾ ਉਠਾਉਣ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਯੋਜਨਾ ਫਲਾਪ ਹੈ। ਜਿਨ੍ਹਾਂ ਸੂਬਿਆਂ ’ਚ ਫ਼ਸਲੀ ਬੀਮਾ ਲਾਗੂ ਹਨ, ਉੱਥੇ ਜਾ ਕੇ ਕਿਸਾਨਾਂ ਤੋਂ ਪੁੱਛੋ ਤਾਂ ਪਤਾ ਲੱਗ ਜਾਏਗਾ ਕਿ ਉਨ੍ਹਾਂ ਨੂੰ ਇਸਦਾ ਕੋਈ ਲਾਭ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ’ਚ ਖਰਾਬ ਫ਼ਸਲ ਦੀ ਸਭ ਤੋਂ ਚੰਗੀ ਭਰਪਾਈ ਆਮ ਆਦਮੀ ਪਾਰਟੀ ਨੇ ਕੀਤੀ ਹੈ। ਹੜ੍ਹ ਕਾਰਨ ਫ਼ਸਲਾਂ ਨੂੰ ਨੁਕਸਾਨ ਹੋਇਆ ਤਾਂ ਪੰਜਾਬ ਸਰਕਾਰ ਨੇ ਦੇਸ਼ ’ਚ ਸਭ ਤੋਂ ਜ਼ਿਆਦਾ 20 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਭਰਪਾਈ ਕੀਤੀ। ਬਾਰਿਸ਼ ਤੇ ਗੜੇਮਾਰੀ ਦੇ ਕਾਰਨ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਏਗੀ।
ਅਸੀਂ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ, ਜਿਸ ਨਾਲ ਸੜਕ ਹਾਦਸਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਘੱਟ ਹੋਈ
ਮੁੱਖ ਮੰਤਰੀ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਹਰ ਰੋਜ਼ 15 ਮੌਤਾਂ ਸੜਕਾਂ ’ਤੇ ਹੋ ਰਹੀਆਂ ਸਨ। ਲੋਕ ਇਸਨੂੰ ਕੁਦਰਤੀ ਆਫ਼ਤ ਮੰਨਦੇ ਸਨ ਪਰ ਇਹ ਮਨੁੱਖੀ ਆਫਤ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਤਾਂ ਸੜਕ ਹਾਦਸਿਆਂ ’ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ’ਚ ਕਮੀ ਆਈ। ਹੁਣ ਹਰ ਸਾਲ 2600 ਕੀਮਤੀ ਜਾਨਾਂ ਬਚਾਈਆਂ ਜਾ ਰਹੀਆਂ ਹਨ।
ਨਹਿਰੀ ਪਾਣੀ ਨੂੰ ਆਖਰੀ ਕਿਨਾਰੇ ਤੱਕ ਪਹੁੰਚਾਇਆ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਦੇ ਆਖਰੀ ਕਿਨਾਰੇ ਤੱਕ ਨਹਿਰੀ ਪਾਣੀ ਪਹੁੰਚਾਉਣਗੇ, ਕਿਉਂਕਿ ਇਸ ਵਿਚ ਮਿਨਰਲਸ ਹੁੰਦੇ ਹਨ, ਜਿਹੜੇ ਫਸਲ ਲਈ ਚੰਗੇ ਹੁੰਦੇ ਹਨ। ਅਸੀਂ ਵਾਅਦਾ ਨਿਭਾਇਆ, ਪਹਿਲਾਂ 21 ਫ਼ੀਸਦੀ ਨਹਿਰੀ ਪਾਣੀ ਦਾ ਇਸਤੇਮਾਲ ਅਸੀਂ ਕਰ ਰਹੇ ਸੀ, ਜਿਹੜਾ ਹੁਣ 74 ਫ਼ੀਸਦੀ ਹੋ ਚੁੱਕਾ ਹੈ।
ਗੈਂਗਸਟਰਵਾਦ ’ਤੇ ਹਮਲਾ
ਅਸੀਂ ਸੱਤਾ ਸੰਭਾਲਣ ਤੋਂ ਬਾਅਦ ਪਹਿਲੀ ਵਾਰੀ ਗੈਂਗਸਟਰਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਇਸ਼ਤਿਹਾਰੀ ਮੁਜਰਮ ਐਲਾਨਿਆ ਤੇ ਪੂਰੀ ਦੁਨੀਆ ਨੂੰ ਇਨ੍ਹਾਂ ਬਾਰੇ ਦੱਸਿਆ। ਇਨ੍ਹਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਨਸ਼ੇ ਦੇ ਮੁੱਦੇ ’ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ
ਮੁੱਖ ਮੰਤਰੀ ਨੇ ਕਿਹਾਕਿ ਨਸ਼ੇ ਦੇ ਮੁੱਦੇ ’ਤੇ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਹੈ ਪਰ 3000 ਕਿੱਲੋ ਡਰੱਗਸ ਮੁੰਦਰਾ ਪੋਰਟ (ਗੁਜਰਾਤ) ਤੋਂ ਫੜੀ ਜਾਂਦੀ ਹੈ। ਪੰਜਾਬ ਸਰਕਾਰ ਡਰੱਗਸ ਦੇ ਖਿਲਾਫ਼ ਮੁਹਿੰਮ ਚਲਾ ਰਹੀ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਜੇਲ੍ਹ ’ਚ ਪਾਇਾ ਜਾ ਰਿਹਾ ਹੈ।