ਤੀਜਾ ਸਾਲਾਨਾ ਕੰਬਾਲਾ ਪੁਆਧ ਪੁਸਤਕ ਮੇਲਾ 7 ਫਰਵਰੀ ਨੂੰ
ਤੀਜਾ ਸਾਲਾਨਾ ਕੰਬਾਲਾ ਪੁਆਧ ਪੁਸਤਕ ਮੇਲਾ 7 ਫਰਵਰੀ ਨੂੰ
Publish Date: Tue, 03 Feb 2026 05:24 PM (IST)
Updated Date: Tue, 03 Feb 2026 05:26 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪਿੰਡ ਕੰਬਾਲਾ ਦੇ ਜੰਮਪਲ ਐੱਨਆਰਆਈ ਠਾਕਰ ਸਿੰਘ ਬਸਾਤੀ ਵੱਲੋਂ ਹਰ ਵਰ੍ਹੇ ਲਗਵਾਏ ਜਾਂਦੇ ਪੁਸਤਕ ਮੇਲਿਆਂ ਦੀ ਲੜੀ ਤਹਿਤ ਤੀਜਾ ਕੰਬਾਲਾ ਪੁਆਧ ਪੁਸਤਕ ਮੇਲਾ ਸੱਤ ਫਰਵਰੀ, ਦਿਨ ਸ਼ਨਿੱਚਰਵਾਰ ਨੂੰ ਪਿੰਡ ਕੰਬਾਲਾ (ਨੇੜੇ ਰੇਲਵੇ ਸਟੇਸ਼ਨ ਮੁਹਾਲੀ) ਵਿਖੇ ਲੱਗੇਗਾ। ਸਵੇਰੇ ਗਿਆਰ੍ਹਾਂ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਲੱਗਣ ਵਾਲੇ ਇਸ ਮੇਲੇ ਵਿਚ ਪੰਜਾਬੀ ਦੇ ਅਨੇਕਾਂ ਪ੍ਰਕਾਸ਼ਕ ਕਿਤਾਬਾਂ ਦੇ ਸਟਾਲ ਲਾਉਣਗੇ। ਇਸ ਮੌਕੇ ਪੁਰਾਣੀਆਂ ਕਿਤਾਬਾਂ ਨੂੰ ਬਦਲ ਕੇ ਨਵੀਆਂ ਕਿਤਾਬਾਂ ਲਿਜਾਉਣ ’ਤੇ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਪੁਸਤਕ ਮੇਲੇ ਦੇ ਪ੍ਰਬੰਧਕਾਂ ਠਾਕਰ ਸਿੰਘ ਬਸਾਤੀ, ਗੁਰਮੁੱਖ ਸਿੰਘ ਸਰਪੰਚ ਕੰਬਾਲਾ, ਠੇਕੇਦਾਰ ਗੁਰਮੇਲ ਸਿੰਘ ਅਤੇ ਪ੍ਰੋ: ਸੁਨੀਤਾ ਕੰਬਾਲਾ ਨੇ ਦੱਸਿਆ ਕਿ ਮੇਲੇ ਵਿਚ ਸਾਹਿਤਕ, ਸੱਭਿਆਚਾਰਕ, ਸਮਾਜਿਕ ਅਤੇ ਖੇਡਾਂ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪ੍ਰੀਤਲੜੀ ਮੈਗਜ਼ੀਨ ਦੀ ਐਡੀਟਰ ਪੂਨਮ ਕੌਰ, ਨਾਮਵਰ ਪੰਜਾਬੀ ਲੇਖਿਕਾ ਡਾ. ਚਰਨਜੀਤ ਕੌਰ, ਨਾਮਵਰ ਪੱਤਰਕਾਰ ਦਵੀ ਦਵਿੰਦਰ, ਨਾਮਵਰ ਗੀਤਕਾਰ ਫ਼ਕੀਰ ਮੌਲੀਵਾਲਾ, ਆਪਣਾ ਫ਼ਰਜ਼ ਸੁਸਾਇਟੀ ਲਚਕਾਣੀ ਦੇ ਪ੍ਰਬੰਧਕ ਭਾਈ ਸਤਨਾਮ ਸਿੰਘ ਖਰੋੜ ਅਤੇ ਕੌਮੀ ਐਥਲੀਟ ਜੁਆਏ ਬੈਦਵਾਣ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਗੀਤ-ਸੰਗੀਤ ਦਾ ਵੀ ਪ੍ਰੋਗਰਾਮ ਹੋਵੇਗਾ।