ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਜਥੇਬੰਦੀ ਦੀ ਅਹਿਮ ਬੈਠਕ
ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਜਥੇਬੰਦੀ ਦੀ ਅਹਿਮ ਬੈਠਕ ਹੋਈ
Publish Date: Tue, 10 Feb 2026 09:16 PM (IST)
Updated Date: Wed, 11 Feb 2026 04:15 AM (IST)

ਫੋਟੋ ਕੈਪਸ਼ਨ : ਅਧਿਕਾਰੀਆਂ ਨੂੰ ਮੰਗ ਪੱਤਰ ਸੌਪਦੇ ਹੋਏ ਜਥੇਬੰਦੀ ਦੇ ਆਗੂ। 24ਪੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਿਹਤ ਵਿਭਾਗ ’ਚ ਕੰਮ ਕਰਦੀਆਂ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀਆਂ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ-ਫੀਮੇਲ ਯੂਨੀਅਨ ਪੰਜਾਬ ਤੇ 2211 ਹੈੱਡ ਕੰਟਰੇਕਟ ਮਲਟੀਪਰਪਜ਼ ਹੈਲਥ ਇੰਪਲਾਈਜ਼ ਫੀਮੇਲ ਯੂਨੀਅਨ ਪੰਜਾਬ, ਸੈਕਿੰਡ ਮਲਟੀਪਰਪਜ਼ ਹੈਲਥ ਇੰਪਲਾਈਜ਼ ਫੀਮੇਲ ਯੂਨੀਅਨ ਪੰਜਾਬ ਦੀ ਇਕ ਅਹਿਮ ਬੈਠਕ ਸੁਬਾਈ ਪ੍ਰਧਾਨ ਸਰਬਜੀਤ ਕੌਰ ਨਵਾਂ ਸ਼ਹਿਰ, ਸੂਬਾਈ ਪ੍ਰਧਾਨ ਸਰਬਜੀਤ ਕੌਰ ਜਲੰਧਰ ਸੂਬਾਈ ਆਗੂ ਗੁਰਪ੍ਰੀਤ ਸਿੰਘ ਮੰਗਵਾਲ, ਗੁਰਦੀਪ ਕੌਰ ਨਵਾਂ ਸ਼ਹਿਰ, ਜਸਵੀਰ ਕੌਰ ਸੰਗਰੂਰ, ਜਸਪ੍ਰੀਤ ਕੌਰ ਸੰਗਰੂਰ, ਗੁਰਮੀਤ ਕੌਰ ਪਟਿਆਲਾ, ਅੰਮਿਤ ਕੌਰ ਮੁਹਾਲੀ ਦੀ ਅਗਵਾਈ ਹੇਠ 10 ਮੈਂਬਰੀ ਵਫ਼ਦ ਦੀ ਇਕ ਅਹਿਮ ਬੈਠਕ ਐੱਨਐੱਚਐੱਮ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹੋਈ। ਬੈਠਕ ’ਚ ਸਰਕਾਰ ਵੱਲੋਂ ਐੱਨਐੱਚਐੱਮ ਦੇ ਡਾਇਰੈਕਟਰ ਆਈਏਐੱਸ ਘਨੀਸ਼ਿਆਮ ਥੋਰੀ, ਡਾਇਰੈਕਟਰ ਐੱਨਐੱਚਐੱਮ ਡਾ. ਬਲਵਿੰਦਰ ਕੌਰ ਅਤੇ ਹੋਰ ਅਧਿਕਾਰੀਆਂ ਨਾਲ ਅਹਿਮ ਮੰਗਾਂ ਵਿਚਾਰੀਆਂ ਗਈਆਂ। ਐੱਮਡੀ ਥੋਰੀ ਨੇ ਮੁੱਖ ਮੰਗ ਮਾਨਯੋਗ ਹਾਈ ਕੋਰਟ ਦੇ ਫ਼ੈਸਲੇ ਮੁਤਾਬਕ ਕੰਟਰੇਕਟ ਹੈਲਥ ਵਰਕਰ 2211 ਹੈੱਡ ਅਤੇ ਸੈਕਿੰਡ ਨੂੰ ਆਉਂਦੇ ਦਿਨਾਂ ਦੇ ਅੰਦਰ-ਅੰਦਰ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦਾ ਵਿਸਵਾਸ਼ ਦਿਵਾਇਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਫਾਈਲ ਸਰਕਾਰ ਕੋਲ ਹੈ ਅਤੇ ਸਰਕਾਰ ਤੋਂ ਮਨਜ਼ੂਰੀ ਜਲਦ ਮਿਲਣ ਜਾ ਰਹੀ ਹੈ, ਇਹ ਮਸਲਾ ਛੇਤੀ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦਫ਼ਤਰ ਵੱਲੋਂ ਇਸ ਕੇਸ ਦੀ ਪੂਰੀ ਪੈਰਵੀ ਕੀਤੀ ਜਾ ਰਹੀ ਹੈ। ਇਸ ਮੌਕੇ ਅਧਿਕਾਰੀਆਂ ਨੇ ਸਿਹਤ ਵਿਭਾਗ ਦੇ ਮੁਲਾਜ਼ਮ ਆਗੂਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਸਾਰੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਹੋਣਗੇ। ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਰਹਿਣ। ਇਸ ਮੌਕੇ ਦਫ਼ਤਰੀ ਸਟਾਫ਼ ਵੱਲੋਂ ਮੈਡਮ ਦੀਪ ਸਿਖਾ, ਡਿਪਟੀ ਕੰਟਰੋਲਰ ਵਿੱਤ ਸੋਰਵ ਗੁਪਤਾ ਸਮੇਤ ਹੋਰ ਦਫ਼ਤਰੀ ਸਟਾਫ਼ ਹਾਜ਼ਰ ਸੀ।