CU ਬਠਿੰਡਾ ਦੇ ਰਜਿਸਟਰਾਰ ਅਹੁਦੇ ’ਤੇ ਨਿਯੁਕਤੀ ਦਾ ਮਾਮਲਾ ਪੁੱਜਾ ਹਾਈ ਕੋਰਟ, ਪੰਜਾਬ ਸਰਕਾਰ, ਯੂਨੀਵਰਸਿਟੀ ਤੇ ਹੋਰਨਾਂ ਨੂੰ ਨੋਟਿਸ ਜਾਰੀ
ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਬਲਵਿੰਦਰ ਪਾਲ ਗਰਗ ਨੇ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਿਜੇ ਸ਼ਰਮਾ ਕੋਲ ਰਜਿਸਟਰਾਰ ਵਜੋਂ ਨਿਯੁਕਤ ਹੋਣ ਲਈ ਲੋੜੀਂਦਾ ਤਜਰਬਾ ਨਹੀਂ ਹੈ। ਇਸ ਅਹੁਦੇ ’ਤੇ ਨਿਯੁਕਤੀ ਲਈ 15 ਸਾਲਾਂ ਦਾ ਪ੍ਰਸ਼ਾਸਕੀ ਤਜਰਬਾ ਹੋਣਾ ਚਾਹੀਦਾ ਹੈ, ਜਿਸ ਵਿੱਚ ਡਿਪਟੀ ਰਜਿਸਟਰਾਰ ਜਾਂ ਇਸ ਦੇ ਬਰਾਬਰ ਅੱਠ ਸਾਲ ਸ਼ਾਮਲ ਹਨ। ਪਟੀਸ਼ਨਰ ਨੇ ਕਿਹਾ ਕਿ ਸ਼ਰਮਾ ਇਸ ਲਈ ਅਹੁਦੇ ’ਤੇ ਨਿਯੁਕਤੀ ’ਤੇ ਬਰਕਰਾਰ ਰਹਿਣ ਲਈ ਅਯੋਗ ਹਨ।
Publish Date: Fri, 31 Oct 2025 08:09 AM (IST)
Updated Date: Fri, 31 Oct 2025 08:12 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਕੇਂਦਰੀ ਯੂਨੀਵਰਸਿਟੀ (ਸੀਯੂ) ਬਠਿੰਡਾ ਦੇ ਰਜਿਸਟਰਾਰ ਵਜੋਂ ਵਿਜੇ ਸ਼ਰਮਾ ਦੀ ਨਿਯੁਕਤੀ ਨਾਲ ਜੁੜਿਆ ਵਿਵਾਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪੁੱਜ ਗਿਆ ਹੈ। ਹਾਈ ਕੋਰਟ ਨੇ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਜਵਾਬ ਵਿੱਚ ਪੰਜਾਬ ਸਰਕਾਰ ਅਤੇ ਹੋਰ ਧਿਰਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ ਆਪਣੇ ਜਵਾਬ ਦਾਇਰ ਕਰਨ ਦਾ ਆਦੇਸ਼ ਦਿੱਤਾ ਹੈ।
 ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਬਲਵਿੰਦਰ ਪਾਲ ਗਰਗ ਨੇ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਿਜੇ ਸ਼ਰਮਾ ਕੋਲ ਰਜਿਸਟਰਾਰ ਵਜੋਂ ਨਿਯੁਕਤ ਹੋਣ ਲਈ ਲੋੜੀਂਦਾ ਤਜਰਬਾ ਨਹੀਂ ਹੈ। ਇਸ ਅਹੁਦੇ ’ਤੇ ਨਿਯੁਕਤੀ ਲਈ 15 ਸਾਲਾਂ ਦਾ ਪ੍ਰਸ਼ਾਸਕੀ ਤਜਰਬਾ ਹੋਣਾ ਚਾਹੀਦਾ ਹੈ, ਜਿਸ ਵਿੱਚ ਡਿਪਟੀ ਰਜਿਸਟਰਾਰ ਜਾਂ ਇਸ ਦੇ ਬਰਾਬਰ ਅੱਠ ਸਾਲ ਸ਼ਾਮਲ ਹਨ। ਪਟੀਸ਼ਨਰ ਨੇ ਕਿਹਾ ਕਿ ਸ਼ਰਮਾ ਇਸ ਲਈ ਅਹੁਦੇ ’ਤੇ ਨਿਯੁਕਤੀ ’ਤੇ ਬਰਕਰਾਰ ਰਹਿਣ ਲਈ ਅਯੋਗ ਹਨ। ਪਟੀਸ਼ਨਰ ਨੇ ਕਿਹਾ ਕਿ ਉਸ ਨੇ ਮਈ ਵਿੱਚ ਆਪਣੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵੀ ਦਾਇਰ ਕੀਤੀ ਸੀ। ਉਦੋਂ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਉਸ ਦੇ ਮੰਗ ਪੱਤਰ ’ਤੇ ਯੂਨੀਵਰਸਿਟੀ ਨੂੰ ਫ਼ੈਸਲੇ ਲੈਣ ਦਾ ਆਦੇਸ਼ ਦਿੱਤਾ ਸੀ। 
   
 
ਪਟੀਸ਼ਨਰ ਨੇ ਕਿਹਾ ਕਿ ਸਤੰਬਰ ਮਹੀਨੇ ’ਚ ਉਸ ਦੇ ਮੰਗ ਪੱਤਰ ’ਤੇ ਵਿਸਥਾਰਤ ਆਦੇਸ਼ ਜਾਰੀ ਕਰਦੇ ਹੋਏ ਯੂਨੀਵਰਸਿਟੀ ਨੇ ਸ਼ਰਮਾ ਦੀ ਅਯੋਗਤਾ ਨੂੰ ਲੁਕਾਉਣ ਦਾ ਪੂਰਾ ਯਤਨ ਕੀਤਾ। ਅਜਿਹੇ ’ਚ ਹੁਣ ਉਸ ਨੂੰ ਦੁਬਾਰਾ ਹਾਈ ਕੋਰਟ ਦੀ ਸ਼ਰਨ ਲੈਣੀ ਪਈ। ਪਟੀਸ਼ਨਕਰਤਾ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨ ’ਤੇ ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ ਕਰਦਿਆਂ 18 ਦਸੰਬਰ ਤੋਂ ਪਹਿਲਾਂ ਜਵਾ ਦਾਇਰ ਕਰਨ ਦਾ ਆਦੇਸ਼ ਦਿੱਤਾ ਹੈ।